ਟ੍ਰਾਂਸਪੋਰਟਰ ਕੇਵਲ ਠਾਕੁਰ ਦੇ ਘਰ ਚੋਰੀ ਕਰਨ ਵਾਲਾ ਗਿਰੋਹ ਕਾਬੂ, ਮਹਿਲਾ ਸਮੇਤ 5 ਗਿ੍ਰਫਤਾਰ, 40 ਵਾਰਦਾਤਾਂ ਕਬੂਲੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਸਮੀਰ ਸੈਣੀ/ਹਰਪਾਲ ਲਾਡਾ। ਐਸਐਸਪੀ ਹੁਸ਼ਿਆਰਪੁਰ ਧਰੁਮਨ ਐੱਚ. ਨਿੰਬਲੇ ਦੇ ਦਿਸ਼ਾ-ਨਿਰਦੇਸ਼ਾਂ ਤੇ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਪੁਲਿਸ ਕਪਤਾਨ ਤਫਤੀਸ਼ ਮੁੱਖਤਿਆਰ ਰਾਏ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਉਪ ਪੁਲਿਸ ਕਪਤਾਨ ਸਰਬਜੀਤ ਰਾਏ, ਉਪ ਪੁਲਿਸ ਕਪਤਾਨ ਸਿਟੀ ਪ੍ਰੇਮ ਸਿੰਘ, ਇੰਚਾਰਜ ਸੀ.ਆਈ.ਏ ਇੰਸਪੈਕਟਰ ਲਖਬੀਰ ਸਿੰਘ ਅਤੇ ਇੰਸਪੈਕਟਰ ਅਮਨ ਸੈਣੀ, ਮੁੱਖ ਅਫਸਰ ਥਾਣਾ ਸਿਟੀ ਦੇ ਅਧੀਨ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗਿਰਫਤਾਰ ਕਰਕੇ ਉਹਨਾਂ ਪਾਸ 18 ਤੋਲੇ ਸੋਨਾ (180 ਗ੍ਰਾਮ), 47 ਗ੍ਰਾਮ ਚਾਂਦੀ, 95,000 ਰੁਪਏ ਨਗਦੀ, 25 ਗ੍ਰਾਮ ਆਰਟੀਫੀਸ਼ਲ ਗਹਿਣੇ, 2 ਦਾਤਰ, 1 ਮੱਛੀ ਚਾਕੂ, 1 ਕਿਰਚ, 5 ਮੋਬਾਇਲ ਫੋਨ, 14 ਨਸ਼ੀਲੇ ਟੀਕੇ ਅਤੇ ਇੱਕ ਮੋਟਰਸਾਈਕਲ ਅਤੇ ਹੋਰ ਘਰੇਲੂ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸਐਸਪੀ ਹੁਸ਼ਿਆਰਪੁਰ ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ 23 ਜਨਵਰੀ ਨੂੰ ਇੰਚਾਰਜ਼ ਸੀ.ਆਈ.ਏ. ਸਟਾਫ ਇੰਸਪੈਕਟਰ ਲਖਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਹਿਰ ਵਿੱਚ ਚੋਰੀ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਮੁੱਖਬਰ ਵੱਲੋਂ ਦਿੱਤੀ ਹੋਈ ਇਤਲਾਹ ਮੁਤਾਬਿਕ ਐਸ.ਐਚ.ਓ ਸਿਟੀ ਦੀ ਟੀਮ ਨੇ ਭੰਗੀ ਚੌਅ ਵਿਖੇ ਛਾਪੇ ਮਾਰੀ ਕਰਕੇ 4 ਵਿਅਕਤੀਆਂ ਅਤੇ 1 ਔਰਤ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਖਿਲਾਫ ਮੁੱਕਦਮਾ ਨੰਬਰ 15 ਮਿਤੀ 23.01.2022 ਅ/ਧ 399,402 ਭ:ਦ, 25 ਅਸਲਾ ਐਕਟ, ਥਾਣਾ ਸਿਟੀ, ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਦੋਸ਼ੀਆਂ ਤੋਂ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਲੋਂ ਕੁੱਲ 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਨਾਂ ਬਾਬਤ ਇਹਨਾ ਪਾਸੋਂ ਨਿਸ਼ਾਨਦੇਈ ਕਰਵਾਈ ਜਾ ਰਹੀ ਹੈ। ਪੁਛਗਿੱਛ ਦੌਰਾਨ ਦੋਸ਼ੀਆ ਨੇ ਮੰਨਿਆ ਕਿ ਉਨਾਂ ਵਲੋਂ ਬੰਦ ਘਰਾਂ ਵਿੱਚੋਂ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਚੋਰੀ ਕੀਤਾ ਗਿਆ ਹੈ। ਇਸ ਗੈਂਗ ਦੇ ਗ੍ਰਿਫਤਾਰ ਹੋਣ ਨਾਲ ਵੱਡੇ ਪੱਧਰ ਤੇ ਸ਼ਹਿਰ ਵਿੱਚ ਸਨੇਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਵਿੱਚ ਮਦਦ ਮਿਲੀ ਹੈ। ਦੋਸ਼ੀਆਂ ਨੇ ਮੰਨਿਆ ਹੈ ਕਿ ਜੋਤੀ ਅਤੇ ਅਸਲਮ ਵਲੋਂ ਮਿਤੀ 8 ਜਨਵਰੀ ਦੀ ਦੁਪਹਿਰ ਨੂੰ ਟਰਾਂਸਪੋਰਟਰ ਕੇਵਲ ਠਾਕੁਰ ਵਾਸੀ ਮੁੱਹਲਾ ਜੈਡ ਏਨਕਲੇਵ ਨੇੜੇ ਬਹਾਦਰਪੁਰ, ਥਾਣਾ ਸਿਟੀ ਹੁਸ਼ਿਆਰਪੁਰ ਦੇ ਘਰ ਵਿੱਚ ਵੜ ਕੇ ਉਹਨਾਂ ਦੇ ਘਰ ਤੋਂ ਭਾਰੀ ਮਾਤਰਾ ਵਿੱਚ ਸੋਨਾ ਤੇ ਨਗਦੀ ਚੋਰੀ ਕਰ ਲਿਆ ਸੀ। ਟਰਾਂਸਪੋਰਟਰ ਕੇਵਲ ਠਾਕੁਰ ਨੇ ਇਹ ਸੋਨਾ ਆਪਣੀ ਬੇਟੀ ਦੇ ਵਿਆਹ ਲਈ ਤਿਆਰ ਕਰਵਾਇਆ ਸੀ, ਜਿਸਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ ਮੁੱਕਦਮਾ ਨੰਬਰ 1 ਮਿਤੀ 18-01-2022 ਅਧ, 454, 380 ਭ:ਦ ਥਾਣਾ ਸਿਟੀ ਦਰਜ ਰਜਿਸਟਰ ਕੀਤਾ ਗਿਆ। ਇਸ ਵਿੱਚ ਜੋਤੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਅਸਲਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Advertisements

ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਹਨਾਂ ਵਿੱਚੋਂ ਕੁਝ ਦੋਸ਼ੀ ਘੋੜਾ ਰੇਹੜੇ ਦਾ ਕੰਮ ਕਰਦੇ ਹਨ ਅਤੇ ਕੁਝ ਘਰਾਂ ਵਿੱਚ ਜਾ ਕੇ ਖੁਸ਼ੀ ਵੇਲੇ ਵਧਾਈ ਲੈਣ ਦਾ ਕੰਮ ਕਰਦੇ ਹਨ। ਇਸ ਬਹਾਨੇ ਇਹ ਘਰਾਂ ਦੀ ਘੋਖ ਲੈ ਲੈਂਦੇ ਹਨ ਅਤੇ ਮੌਕਾ ਮਿਲਣ ਤੇ ਦਿਨ ਜਾਂ ਰਾਤ ਵੇਲੇ ਰੈਕੀ ਕਰਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਗ੍ਰਿਫਤਾਰ ਦੋਸ਼ੀਆਂ ਦੀ ਪਹਚਾਨ ਵਿਜੈ ਉਰਫ ਜੋਤੀ (ਉਮਰ 33 ਸਾਲ) ਪੁੱਤਰ ਬੁੱਧੂ ਉਰਫ ਬੁੱਧ ਰਾਮ ਉਰਫ ਸ਼ਿੰਦਾ ਵਾਸੀ ਮੱਹਲਾ ਕੇਸਰ ਨਗਰ, ਸਨੀ (ਉਮਰ 33 ਸਾਲ) ਪੁੱਤਰ ਬੁੱਧੂ ਵਾਸੀ ਮੁੱਹਲਾ ਕੇਸਰ ਨਗਰ, ਸੁੱਖਾ (ਉਮਰ 35 ਸਾਲ) ਪੁੱਤਰ ਬੁੱਧੂ ਵਾਸੀ ਮੁੱਹਲਾ ਕੇਸਰ ਨਗਰ, ਪਵਨ (ਉਮਰ 26 ਸਾਲ) ਪੁੱਤਰ ਬਲਕਾਰ ਵਾਸੀ ਮੁੱਹਲਾ ਭਗਤ ਨਗਰ ਝੂਗੀ ਨੇੜੇ ਭੰਗੀ ਪੁਲ, ਸ਼ਾਲੂ (ਉਮਰ 17 ਸਾਲ) ਪਤਨੀ ਅਸਲਮ ਉਰਫ ਸ਼ੰਕਰ ਵਾਸੀ ਰਈਆ ਨੇੜੇ ਰੇਲਵੇ ਸਟੇਸ਼ਨ ਝੁੱਗੀਆਂ, ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ।

LEAVE A REPLY

Please enter your comment!
Please enter your name here