ਹੈਰਿਟੇਜ ਸਿਟੀ ਕਪੂਰਥਲਾ ਵਿਖੇ ਅਜ਼ਾਦੀ ਦਿਹਾੜੇ ਦਾ ਆਯੋਜਨ ਬੜੀ ਧੂਮਧਾਮ ਨਾਲ ਮਨਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ:  ਹੈਰਿਟੇਜ ਸਿਟੀ ਕਪੂਰਥਲਾ ਵਿਖੇ ਅਜ਼ਾਦੀ ਦਿਹਾੜੇ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ ਸ਼ਹਿਰ ਵਿੱਚ 76 ਵਾਂ ਅਜ਼ਾਦੀ ਦਿਹਾੜਾ 15 ਅਗਸਤ 2023 ਨੂੰ ਧੂਮਧਾਮ ਅਤੇ ਗਰਿਮਾਪੂਰਵਕ ਤਰੀਕੇ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਿਵ ਸੈਨਾ ਉੱਧਵ ਬਾਲਾ ਸਾਹਿਬ ਠਾਕਰੇ ਦੇ ਸ਼ਿਵ ਸੈਨਿਕਾਂ ਨੇ ਸ਼ਿਵ ਸੈਨਾ ਬਾਲਾ ਸਾਹਿਬ ਉੱਧਵ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾਨਿਰਦੇਸ਼ ਦੇ ਤਹਿਤ ਵੱਡੀ ਗਿਣਤੀ ਵਿੱਚ ਆਪਣੇ ਆਪਣੇ ਘਰ ਤੇ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਦੇ ਸਵਿਧਾਨ ਦੀ ਰੱਖਿਆ ਦਾ ਸੰਕਲਪ ਲਿਆ।ਇਸ ਦੇ ਬਾਅਦ ਸ਼ਿਵ ਸੈਨਿਕਾਂ ਨੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ, ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਦਫਤਰ ਵਿਖੇ ਵੀ ਰਾਸ਼ਟਰੀ ਝੰਡਾ ਲਹਿਰਾਇਆ।

Advertisements

ਇਸ ਦੌਰਨ ਸ਼ਿਵ ਸੈਨਿਕਾਂ ਨੇ ਆਪਣੇ ਦਫਤਰ ਦੇ ਬਾਹਰ ਆਉਣ ਜਾਣ ਵਾਲੇ ਲੋਕਾਂ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਅਤੇ ਦੇਸ਼ ਦੇ ਸ਼ਹੀਦਾਂ ਦੇ ਦੱਸੇ ਹੋਏ ਰਸਤੇ ਤੇ ਚਲਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸ਼ਿਵ ਸੈਨਾ ਉੱਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ  ਬੁਲਾਰੇ ਓਮਕਾਰ ਕਾਲੀਆਂ ਨੇ ਸਾਰੇ ਦੇਸ਼ ਅਤੇ ਸੂਬਾ ਵਾਸੀਆਂ ਨੂੰ ਅਜਾਦੀ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਲੰਬੇ ਸੰਘਰਸ਼ ਦੇ ਬਾਅਦ ਅਜ਼ਾਦੀ ਮਿਲੀ ਹੈ। ਇਸ ਅਜ਼ਾਦੀ ਨੂੰ ਪਾਉਣ ਲਈ ਅਨੇਕ ਬਹਾਦਰਾਂ ਨੇ ਕੁਰਬਾਨੀਆਂ ਦਿੱਤੀ ਹਨ। ਹੁਣ ਸਾਨੂੰ ਅਜ਼ਾਦੀ ਦੇ ਮਹੱਤਵ ਨੂੰ ਸੱਮਝਦੇ ਹੋਏ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।ਕਾਲੀਆਂ ਨੇ ਕਿਹਾ ਕਿ ਕਰਾਂਤੀਕਾਰੀਆਂ ਦੇ ਤਿਆਗ, ਤਪਸਿਆ ਅਤੇ ਕੁਰਬਾਨੀ  ਦੇ ਕਾਰਨ ਭਾਰਤ ਅਜ਼ਾਦ ਹੋਇਆ। ਪਰ, ਇੱਕ ਕਸਕ ਸਾਡੇ ਸੀਨੇ ਵਿੱਚ ਵੀ ਹੈ।

ਆਜ਼ਾਦੀ ਤਾਂ ਮਿਲੀ,ਅਖੰਡ ਭਾਰਤ ਨਹੀਂ ਮਿਲਿਆ। ਕਾਲੀਆਂ ਨੇ ਅੱਗੇ ਕਿਹਾ,ਭਾਰਤ ਦੇ ਟੁਕੜੇ ਕਰ ਦਿੱਤੇ ਗਏ, ਇਹ ਇਤਿਹਾਸਿਕ ਭੁੱਲ ਹੈ।ਇੱਕ ਹੋਰ ਇਤਿਹਾਸਿਕ ਭੁੱਲ ਮੇਰੀ ਨਜ਼ਰ ਵਿੱਚ ਹੈ। ਉਸ ਸਮੇਂ ਕਸ਼ਮੀਰ ਦੀ ਅਜ਼ਾਦੀ ਲਈ ਸਾਡੀਆਂ ਫੋਜਾ ਲੜ ਰਹੀਆਂ ਸਨ। ਅਚਾਨਕ ਲੜਾਈ ਵਿਰਾਮ ਹੋ ਗਿਆ। ਬਾਅਦ ਵਿੱਚ ਕਸ਼ਮੀਰ  ਦਾ ਇੱਕ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ।ਭਾਰਤ ਦੇ ਕਸ਼ਮੀਰ ਵਿੱਚ ਧਾਰਾ 377 ਲਗਾਕੇ ਇਸਨੂੰ ਭਾਰਤ ਦੇ ਨਾਲ ਇੱਕ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਅਸੀ ਦੁਨੀਆ ਦੇ ਸ੍ਰੇਸ਼ਟ ਲੋਕ ਹਾਂ ਅਤੇ ਸ੍ਰੇਸ਼ਟ ਕੰਮ ਸਾਡੇ ਪੂਰਵਜਾਂ ਨੇ ਕੀਤੇ ਹਨ ਅਤੇ ਅੱਜ ਉਸੀ ਦਿਸ਼ਾ ਵਿੱਚ ਅਸੀ ਅੱਗੇ ਵੱਧ ਰਹੇ ਹਾਂ। ਇਸ ਪ੍ਰਕਾਰ ਨਾਲ ਆਪਣੇ ਜੀਵਨ ਦੀ ਹਰ ਚੀਜ ਨੂੰ ਚਾਹੇ ਉਹ ਸਫਾਈ ਦੀ ਚੀਜ ਹੋਵੇ, ਚਾਹੇ ਜੀਵਨ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਣਾ ਹੋਵੇ, ਚਾਹੇ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਹੈ, ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਦੇਸ਼ ਦੇ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਹੋਵੇਗਾ।

ਜਦੋਂ ਦੇਸ਼ ਦਾ ਹਰ ਵਿਅਕਤੀ ਸਫਾਈ ਅਤੇ ਸਿਹਤ ਦੀ ਚਿੰਤਾ ਕਰੇਗਾ ਉਦੋਂ ਭਾਰਤ ਦੁਨੀਆ ਦਾ ਸਿਰਮੌਰ ਦੇਸ਼ ਬਣੇਗਾ। ਇਸ ਮੌਕੇ ਤੇ ਰਾਜਿੰਦਰ ਵਰਮਾ, ਬਲਵੀਰ ਡੀਸੀ, ਦੀਪਕ ਵਿਗ, ਲਵਲੇਸ਼ ਢੀਂਗਰਾ, ਸੁਰਿੰਦਰ ਲਾਡੀ, ਸੁਰੇਸ਼ ਪਾਲੀ, ਸੰਨੀ ਸਹਿਗਲ, ਮੋਂਨੂ ਸਰਕੋਟਿਆ, ਸਚਿਨ ਬਹਿਲ, ਸ਼ੈਂਕੀ ਅਰੋੜਾ, ਮਨਦੀਪ ਕੋਚ, ਮੋਂਨੂ ਪੂਰੀ, ਇੰਦਰਪਾਲ ਮਨਚੰਦਾ, ਕਰਣ ਜੰਗੀ, ਦੀਪਕ ਜੱਟਪੁਰਾ, ਵਿਸ਼ਾਲ, ਰਾਜੇਸ਼ ਸਦਰ ਬਾਜ਼ਾਰ, ਸੁਨੀਲ ਕੁਮਾਰ, ਲੱਕੀ, ਹੈੱਪੀ ਸਿੰਘ, ਗੋਗਾ, ਰਵਿੰਦਰ ਸੂਦ, ਹਰਦੇਵ ਰਾਜਪੂਤ, ਮਿੰਟੂ ਗੁਪਤਾ, ਗੁਰਸ਼ਰਣ ਟੀਟੂ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here