ਕਾਲੇ ਤੇਲ ਨਾਲ ਭਰਿਆ ਟੈਂਕਰ ਪਲਟਿਆ, 1 ਦੀ ਮੌਤ, ਡਰਾਈਵਰ ਜ਼ਖਮੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਕਾਲੇ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ ਅਤੇ ਇਸ ਦੌਰਾਨ ਇੱਕ ਬਜ਼ੁਰਗ ਦੀ ਮੌਤ ਹੋ ਗਈ। ਰਾਹਗੀਰਾਂ ਨੇ ਡਰਾਈਵਰ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਜਿਸਦੀ ਪਹਿਚਾਣ ਜਸ਼ੂਪਾਲ ਦਾਸ ਵੱਜੋ ਹੋਈ ਹੈ, ਜਿਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ।

Advertisements

ਟੈਕਰ ਟਰਾਂਸਪੋਰਟ ਨਗਰ ਵਿੱਚ ਅਨਲੋਡ ਹੋਣਾ ਸੀ, ਅਤੇ ਉਸਦੀ ਰਫਤਾਰ ਕਾਫੀ ਤੇਜ਼ ਸੀ ਅਤੇ ਡਰਾਈਵਰ ਤੋ ਕੰਟਰੋਲ ਨਹੀ ਹੋਇਆ ਜਿਸ ਕਾਰਨ ਉਹ ਪਲਟ ਗਿਆ।ਸੜਕ ਤੇ ਤੇਲ ਫੈਲਣ ਕਾਰਨ ਫਿਸਲਣ ਹੋ ਗਈ।

ਸਵੇਰੇ ਕਈ ਟੂ-ਵ੍ਹੀਲਰ ਵੀ ਇਸਦੀ ਚਪੇਟ ਵਿੱਚ ਆ ਗਏ।ਇਸ ਹਾਦਸੇ ਵਿੱਚ ਕਈ ਲੋਕਾਂ ਦੇ ਮਾਮੂਲੀ ਸੱਟਾ ਵੀ ਲੱਗੀਆ ਹਨ। ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕ੍ਰੇਨ ਨੂੰ ਬੁਲਾ ਕੇ ਟੈਂਕਰ ਨੂੰ ਸਿੱਧਾ ਕਰਕੇ ਸਾਈਡ ਤੇ ਕਰਾਇਆ।

LEAVE A REPLY

Please enter your comment!
Please enter your name here