
ਅਬੋਹਰ (ਦ ਸਟੈਲਰ ਨਿਊਜ਼) ਰਿਪੋਰਟ ਪੰਕਜ। ਅਬੋਹਰ ਦੇ ਸੀਵਰੇਜ ਵਿੱਚ ਬੱਚਾ ਡਿੱਗਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੀ ਜੰਮੂ ਬਸਤੀ ਵਿੱਚ ਰਾਤ ਦੇ ਸਮੇ ਗਲੀ ਵਿੱਚ ਕੁੱਝ ਬੱਚੇ ਖੇਡ ਰਹੇ ਸੀ ਤਾਂ ਖੇਡਦੇ-ਖੇਡਦੇ ਅਚਾਨਕ ਹੀ ਇੱਕ ਬੱਚਾ ਖੁੱਲ੍ਹੇ ਸੀਵਰੇਜ ਵਿੱਚ ਜਾ ਡਿੱਗਿਆ।

ਜਿਸਤੋ ਬਾਅਦ ਪਰਿਵਾਰਕ ਮੈਬਰ ਤੁਰੰਤ ਆ ਗਏ ਤੇ ਇੱਕ ਵਿਅਕਤੀ ਨੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਰੱਬ ਦਾ ਸ਼ੁਕਰ ਹੈ ਕਿ ਕੋਈ ਅਣਹੋਣੀ ਘਟਨਾ ਨਹੀ ਵਾਪਰੀ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਵੱਲੋ ਸੀਵਰੇਜ ਨੂੰ ਕਵਰ ਕਿਉ ਨਹੀ ਕੀਤਾ ਜਾ ਰਿਹਾ ਹੈ।












