ਜ਼ਿਲ੍ਹਾ ਮੈਜਿਸਟ੍ਰੇਟ ਨੇ ਸਬ-ਡਵੀਜ਼ਨ ਟਾਂਡਾ ’ਚ ਧਰਨੇ ਤੇ ਰੈਲੀਆਂ ਲਈ ਦਾਣਾ ਮੰਡੀ ਦਾ ਸਥਾਨ ਕੀਤਾ ਨਿਰਧਾਰਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਬ-ਡਵੀਜ਼ਨ ਟਾਂਡਾ ਵਿਚ ਵੱਖ-ਵੱਖ ਸੰਗਠਨਾਂ ਅਤੇ ਆਮ ਜਨਤਾ ਵਲੋਂ ਧਰਨੇ ਤੇ ਰੈਲੀਆਂ ਲਈ ਦਾਣਾ ਮੰਡੀ ਦਾ ਸਥਾਨ ਨਿਰਧਾਰਤ ਕੀਤਾ ਹੈ।

Advertisements

ਉਨ੍ਹਾਂ ਕਿਹਾ ਕਿ ਉਪਰੋਕਤ ਸਥਾਨ ਤੋਂ ਇਲਾਵਾ ਕਿਸੇ ਹੋਰ ਸਥਾਨ ’ਤੇ ਧਰਨਾ ਤੇ ਰੈਲੀਆਂ ਕਰਨ ਦੀ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਵਿਚ ਦੱਸਿਆ ਕਿ ਸਬ-ਡਵੀਜ਼ਨ ਟਾਂਡਾ ਹਾਲ ਹੀ ਵਿਚ ਹੋਂਦ ਵਿਚ ਆਉਣ ਕਾਰਨ ਇਥੇ ਧਰਨੇ ਅਤੇ ਰੈਲੀਆਂ ਲਈ ਸਥਾਨ ਨਿਰਧਾਰਤ ਨਹੀਂ ਸੀ, ਇਸ ਲਈ ਜ਼ਰੂਰੀ ਸੀ ਕਿ ਧਰਨੇ ਤੇ ਰੈਲੀਆਂ ਲਈ ਸਥਾਨ ਨਿਰਧਾਰਤ ਕੀਤਾ ਜਾਵੇ।

LEAVE A REPLY

Please enter your comment!
Please enter your name here