ਆ ਵੜਿਆ ਪੰਜਾਬ ਦੇ ਵਿੱਚ ਫਿਰ ਹੜ੍ਹਾਂ ਦਾ ਪਾਣੀ

ਆ ਵੜਿਆ ਪੰਜਾਬ ਦੇ ਵਿੱਚ ਫਿਰ ਹੜ੍ਹਾਂ ਦਾ ਪਾਣੀ

Advertisements

ਹੜ੍ਹ ਪ੍ਰਬੰਧਕਾਂ ਨੂੰ ਪਤਾ ਨਹੀ ਅਕਲ ਕਦੋੰ ਹੈ ਆਣੀ

ਕਦੋ ਕਰੋਗੇ ਠੀਕ ਏਥੇ ਉਲਝੀ ਪਈ ਹੈ ਤਾਣੀ

ਦਿਸਦੇ ਪਏ ਉਦਾਸ ਹੀ ਮੈਨੂੰ ਲੋਕ ਤੇ ਮੇਰੇ ਹਾਣੀ

ਫ਼ਸਲਾਂ ਬੂਟੇ ਰੁੜ੍ਹ ਗਏ ਬਚੀ ਨਹੀ ਕੋਈ ਟਾਹਣੀ

ਆਪੇ ਦੱਸੋ ਖਾਣ ਵਾਲਿਆਂ ਰੋਟੀ ਕਿੱਥੋਂ ਖਾਣੀ

ਹਰ ਸਾਲ ਵਿਗੜ ਜਾਂਦੀ ਹੈ ਬਰਸਾਤਾਂ ਵਿੱਚ ਕਹਾਣੀ

ਵੇਖਿਓ ਹੁਣ ਮੁਆਵਜ਼ਿਆਂ ਦੀ ਵੀ ਵੰਡ ਹੋਣੀ ਕਾਣੀ

ਮਿੱਟੀ ਦੀ ਬਣਾ ਦਿੱਤੀ ਹੈ ਹੜ੍ਹ ਦੇ ਪਾਣੀ ਨੇ ਘਾਣੀ

ਸ਼ਕਲ ਆਪਣੇ ਖੇਤਾਂ ਦੀ ਹੁਣ ਜਾਂਦੀ ਨਹੀ ਪਛਾਣੀ

ਦਿਨ ਰਾਤ ਸੁਣਦੇ ਰਹਿੰਦੇ ਹਨ ਲੋਕ ਗੁਰਾਂ ਦੀ ਬਾਣੀ

ਕੋਈ ਪਤਾ ਨਹੀ ਲਗਦਾ ਏਥੇ ਆਫ਼ਤ ਕਦ ਆ ਜਾਣੀ

ਬਰਬਾਦੀ ਕਰਨ ਆਉਂਦਾ ਜਦ ਡੈਮ ਜਾਂ ਹੜ੍ਹ ਦਾ ਪਾਣੀ

ਰਾਹਤ ਸਮੱਗਰੀ ਲੈ ਆਉੰਦੀ ਹੈ ਮਿੱਤਰਾਂ ਦੀ ਕੋਈ ਢਾਣੀ

ਸ਼ੱਕਰ ਗੁੜ ਗਿੱਲਾ ਹੋ ਗਿਆ ਖੰਡ ਦੀ ਬਣ ਗਈ ਚਾਣੀ

ਸਭ ਕੁਝ ਜਿਸ ਦਾ ਰੁੜ੍ਹ ਜਾਏ ਜ਼ਿੰਦਗੀ ਜਾਂਦੀ ਕਿੱਥੇ ਮਾਣੀ

ਦਰਿਆਵਾਂ ਨੂੰ ਜੋੜ ਦਿੳ ਗੱਲ ਹੈ ਬਹੁਤ ਸਿਆਣੀ

ਇਸ ਨਾਲ ਵੀ ਹਊ ਭਲਾ ਲੋਕਾਂ ਦਾ ਸੋਚਣ ਜੇ ਪ੍ਰਾਣੀ

ਟੇਰਕਿਆਨਾ ਚੜ੍ਹਿਆ ਰਹੂ ਕਿਤੇ ਕਿੰਨਾ ਕੁ ਚਿਰ ਹੁਣ ਪਾਣੀ

ਆਖ਼ਰ ਵਿੱਚ ਤਾਂ ਵਗਣਾਂ ਹੀ ਪੈਣਾ ਇਸ ਨੂੰ ਪੁਲ਼ਾਂ ਦੇ ਥਾਣੀ

ਰਘਵੀਰ ਸਿੰਘ ਟੇਰਕਿਆਨਾ

ਐਡਵੋਕੇਟ -ਹੁਸ਼ਿਆਰਪੁਰ

ਫ਼ੋਨ : 9814173402

LEAVE A REPLY

Please enter your comment!
Please enter your name here