ਡਿੱਚ ਡ੍ਰੇਨ ਵਿਚ ਪਿਆ ਪਾੜ ਪ੍ਰਸ਼ਾਸਨ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਨਾਲ ਠੀਕ ਕੀਤਾ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਫਾਜਿ਼ਲਕਾ ਜਿ਼ਲ੍ਹੇ ਵਿਚ ਬੀਤੀ ਰਾਤ ਮੌਜਮ ਡਿੱਚ ਡ੍ਰੇਨ ਵਿਚ ਪਾੜ ਪੈ ਗਿਆ ਸੀ ਜਿਸ ਨੂੰ ਪ੍ਰਸ਼ਾਸਨ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਬਾਅਦ ਦੁਪਹਿਰ ਤੱਕ ਠੀਕ ਕਰ ਲਿਆ ਗਿਆ। ਬੀਤੀ ਰਾਤ ਜਦ ਇਸ ਪਾੜ ਦੀ ਸੂਚਨਾ ਮਿਲੀ ਤਾਂ ਫਾf਼ਜਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਸਮੇਤ ਸਾਰੇ ਵਿਭਾਗੀ ਮੌਕੇ ਪਰ ਪੁੱਜੇ ਅਤੇ ਤੁਰੰਤ ਪਾੜ ਨੁੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਮਿੱਟੀ ਦੇ ਥੈਲੇ ਚੁੱਕ ਕੇ ਬੰਨ੍ਹ ਮਾਰਨ ਵਿਚ ਸਹਿਯੋਗ ਲਈ ਕਾਰਸੇਵਾ ਕਰਦੇ ਵਿਖਾਈ ਦਿੱਤੇ।

Advertisements

ਜਿਕਰਯੋਗ ਹੈ ਕਿ 12500 ਆਰਡੀ ਤੇ ਸੱਜੇ ਪਾਸੇ ਇਹ ਪਾੜ ਪਿਆ ਸੀ ਅਤੇ ਇਹ ਲੱਗਭਗ 65 ਫੁੱਟ ਚੌੜਾ ਹੋ ਗਿਆ ਸੀ ਪਰ ਤੇਜੀ ਨਾਲ ਕਾਰਵਾਈ ਕਰਦਿਆਂ ਅੱਜ਼ ਦੁਪਹਿਰ ਤੱਕ ਪਾਣੀ ਦੇ ਵਹਾਅ ਨੂੰ ਕੰਟਰੋਲ ਕਰ ਲਿਆ ਗਿਆ ਸੀ ਅਤੇ ਇਸ ਦੀ ਮਜਬੂਤੀ ਲਈ ਹੋਰ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਪ੍ਰਸ਼ਾਸਨ ਤੇ ਲੋਕਾਂ ਨੇ ਮਿਲ ਕੇ ਕੀਤੀ ਕਾਰਵਾਈ ਕਾਰਨ ਵੱਡਾ ਨੁਕਸਾਨ ਟਲ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਹੋਰ ਬੰਨ੍ਹਾਂ ਦੀ ਵੀ ਲਗਾਤਾਰ ਚੌਕਸੀ ਰੱਖਣ ਅਤੇ ਜ਼ੇਕਰ ਕਿਤੇ ਕੋਈ ਬੰਨ੍ਹਾਂ ਕਮਜੋਰ ਵਿਖਾਈ ਦੇਵੇ ਤਾਂ ਤੁਰੰਤ ਹੜ੍ਹ ਕੰਟਰੋਲ ਰੂਮ ਤੇ 01638—262153 ਤੇ ਸੂਚਨਾ ਦਿੱਤੀ ਜਾਵੇ।

ਓਧਰ ਵਿਧਾਇਕ ਨਰਿੰੰਦਰ ਪਾਲ ਸਿੰਘ ਸਵਨਾ ਨੇ ਫਾਜਿ਼ਲਕਾ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਕਿਤੇ ਜਾ ਰਹੇ ਕੰਮ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜਾ ਦਿੱਤਾ ਜਾਵੇਗਾ। ਇਸ ਵਾਰ ਹੜ੍ਹ ਪ੍ਰਬੰਧਾਂ ਵਿਚ ਲੱਗੇ ਅਧਿਕਾਰੀਆਂ ਅਤੇ ਆਮ ਲੋਕਾਂ ਲਈ ਵੀ ਨਿਵੇਕਲੀ ਗੱਲ ਹੈ ਕਿ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਇਕ ਆਮ ਨਾਗਰਿਕ ਵਾਂਗ ਹਰ ਥਾਂ ਹੜ੍ਹ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ ਕਿਸੇ ਵੀ ਕੰਮ ਵਿਚ ਉਹ ਆਮ ਵਿਅਕਤੀ ਵਾਂਗ ਸਭ ਤੋਂ ਮੁਹਰੇ ਹੁੰਦੇ ਹਨ, ਫਿਰ ਚਾਹੇ ਉਹ ਲੋਕਾਂ ਦੇ ਘਰਾਂ ਤੋਂ ਮੋਢਿਆ ਤੇ ਚੁੱਕ ਕੇ ਉਨ੍ਹਾਂ ਦਾ ਸਮਾਨ ਕੱਢਣਾ ਹੋਵੇ ਤੇ ਚਾਹੇ ਰਾਹਤ ਸਮੱਗਰੀ ਦੀ ਪਿੰਡਾਂ ਤੱਕ ਪਹੁੰ ਕਰਨੀ ਹੋਵੇ।

LEAVE A REPLY

Please enter your comment!
Please enter your name here