ਮਦੂਰੈ ‘ਚ ਸਿਲੰਡਰ ਫੱਟਣ ਕਾਰਨ ਟ੍ਰੇਨ ਦੇ ਕੋਚ ਵਿੱਚ ਲੱਗੀ ਭਿਆਨਕ ਅੱਗ, 10 ਦੀ ਮੌਤ, 20 ਜ਼ਖ਼ਮੀ

ਤਾਮਿਲਨਾਡੂ (ਦ ਸਟੈਲਰ ਨਿਊਜ਼), ਪਲਕ। ਤਾਮਿਲਨਾਡੂ ਦੇ ਮਦੁਰੈ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਮਿਲਿਆ ਹੈ। ਜਿੱਥੇ ਕਿ ਮਦੂਰੈ ਵਿੱਚ ਟ੍ਰੇਨ ਦੇ ਕੋਚ ਵਿੱਚ ਭਿਆਨਕ ਅੱਗ ਲੱਗ ਗਈ। ਟ੍ਰੇਨ ਰਾਮੇਸ਼ਵਰਮ ਜਾ ਰਹੀ ਸੀ। ਇਸ ਦਾ ਨਾਂ ਪੁਨਾਲੁਰ ਮਦੂਰੈ ਐਕਸਪ੍ਰੈਸ ਦੱਸਿਆ ਜਾ ਰਿਹਾ ਹੈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ 10 ਲੋਕਾਂ ਦੀ ਮੌਤ ਅਤੇ 20 ਹੋਰ ਜ਼ਖ਼ਮੀ ਹੋਏ ਹਨ।

Advertisements

ਮਦੁਰੈ ਦੀ ਜ਼ਿਲ੍ਹਾਂ ਕਲੈਕਟਰ ਐੱਮਐੱਸ ਸੰਗੀਤਾ ਨੇ ਕਿਹਾ ਕਿ ਸਵੇਰੇ 5.30 ਵਜੇ ਮਦੁਰੈ ਰੇਲਵੇ ਸਟੇਸ਼ਨ ਤੇ ਕੋਚ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਕੋਚ ਵਿੱਚ ਤੀਰਥ ਯਾਤਰੀ ਸਨ ਤੇ ਉਹ ਉੱਤਰਪ੍ਰਦੇਸ਼ ਤੋਂ ਯਾਤਰਾ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਕਾਫੀ ਬਣਾਉਣ ਲਈ ਗੈਸ ਸਟੋਵ ਜਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਲੰਡਰ ਵਿੱਚ ਧਮਾਕਾ ਹੋ ਗਿਆ। 55 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਹੁਣ ਤੱਕ 10 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਫਿਲਹਾਲ ਬਚਾਅ ਮੁਹਿੰਮ ਜਾਰੀ ਹੈ।

LEAVE A REPLY

Please enter your comment!
Please enter your name here