ਦੁਖਦ: ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਹੋਇਆ ਦੇਹਾਂਤ

ਮੁੰਬਈ (ਦ ਸਟੈਲਰ ਨਿਊਜ਼), ਪਲਕ। ਹਿੰਦੀ ਫਿਲਮ ਜਗਤ ਤੋਂ ਇੱਕ ਦੁਖਦਾਈ ਖ਼ਬਰ ਮਿਲੀ ਹੈ। ਜਿੱਥੇ ਕਿ ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਸਵੇਰੇ ਦੇਹਾਂਤ ਹੋ ਗਿਆ। ਦੇਵ ਕੋਹਬੀ ਕਾਫੀ ਸਮੇਂ ਤੋਂ ਹੀ ਬੀਮਾਰ ਰਹਿੰਦੇ ਸਨ। ਦੇਵ ਕੋਹਲੀ ਦੀ ਮੌਤ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਦੇਵ ਕੋਹਲੀ ਦਾ  ਅੰਤਿਮ ਸੰਸਕਾਰ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

Advertisements

ਦੱਸ ਦਈਏ ਕਿ ਦੇਵ ਕੋਹਲੀ ਨੇ ਮੈਨੇ ਪਿਆਰ ਕੀਆ ਲਈ ਕਬੂਤਰ ਜਾ ਜਾ, ਆਜਾ ਸ਼ਾਮ ਹੋਨੇ ਆਈ, ਆਤੇ ਜਾਤੇ ਹਸਤੇ ਗਾਤੇ, ਕਹੇ ਤੋ ਸਜਨਾ ਵਰਗੇ ਕਈ ਸੁਪਰਹਿੱਟ ਗੀਤ ਲਿਖੇ। ਇਹ ਗੀਤ ਲੋਕਾਂ ਦੀ ਜ਼ੁਬਾਨ ਤੇ ਅੱਜ ਵੀ ਹਨ। ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here