ਸਕੂਲੀ ਵਿਦਿਆਰਥੀਆਂ ਦੀਆਂ ਸਤੰਬਰ ਪ੍ਰੀਖਿਆਵਾਂ ਹਾਲ ਦੀ ਘੜੀ ਮੁਲਤਵੀ ਕਰਨ ਦੀ ਜੀ.ਟੀ.ਯੂ. ਨੇ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅੱਧੇ ਤੋਂ ਵੱਧ ਪੰਜਾਬ ਦੇ ਜਿਲ੍ਹੇ ਜਿੱਥੇ ਹੜਾਂ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਵੀ ਬਹੁਤ ਸਾਰੇ ਪ੍ਰਾਇਮਰੀ ਅਤੇ ਅੱਪਰ ਪ੍ਰਇਮਰੀ ਸਕੂਲ ਲਗਾਤਾਰ ਬੰਦ ਚੱਲ ਰਹੇ ਹਨ। ਉੱਥੇ ਹੁਣ ਹਿਮਾਚਲ ਪ੍ਰਦੇਸ਼ ਦੇ ਭਾਰੀ ਮੀਂਹਾਂ ਕਾਰਨ ਡੈਮਾਂ ਤੋਂ ਛੱਡੇ ਪਾਣੀ ਨਾਲ ਮੁੜ ਪੰਜਾਬ ਦੇ ਅਨੇਕਾਂ ਪਿੰਡ ਅਤੇ ਕਸਬੇ ਡੁੱਬ ਗਏ ਹਨ। ਜਿਸ ਕਾਰਨ ਅਨੇਕਾਂ ਜ਼ਿਲ੍ਹਿਆਂ ਦੇ ਅਨੇਕਾਂ ਸਕੂਲ ਸਰਕਾਰ ਨੂੰ ਮੁੜ ਬੰਦ ਕਰਨੇ ਪੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਦੱਸਿਆ ਕਿ ਜਿੱਥੇ ਹੁਣ ਅਗਸਤ ਮਹੀਨੇ ਦੇ ਆਖਰੀ ਹਫਤੇ ਵਿੱਚ ਪੰਜਾਬ ਭਰ ਦੇ ਅਪਰ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਜੋਨ ਅਤੇ ਜਿਲ੍ਹਾ ਪੱਧਰੀ ਸ਼ੁਰੂ ਹੋਇਆਂ ਸਨ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਰੀ ਮੀਂਹ ਦੀ ਆ ਸ਼ੰਕਾ ਤੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਮੁੜ ਸਾਰੇ ਸਕੂਲ ਚਾਰ ਦਿਨ ਲਈ ਬੰਦ ਕਰ ਦਿੱਤੇ ਗਏ।

Advertisements

ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿੱਥੇ ਇਹਨਾਂ ਛੁੱਟੀਆਂ ਨਾਲ ਖੇਡਾਂ ਅਤੇ ਪੜ੍ਹਾਈ ਦਾ ਸਾਰਾ ਸ਼ਡਿਊਲ ਵਿਗੜਿਆ ਹੈ ਉਥੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਕੂਲੀ ਬੱਚਿਆਂ ਦੀਆਂ ਸਤੰਬਰ ਪ੍ਰੀਖਿਆਵਾਂ ਪਹਿਲੀ ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਦਕਿ ਦੂਸਰੇ ਪਾਸੇ ਪਹਿਲੀ ਸਤੰਬਰ ਤੋਂ ਹੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋ ਰਹੀਆਂ ਹਨ। ਨਾਲ ਨਾਲ ਸਕੂਲੀ ਅਧਿਆਪਕਾਂ ਦੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰੋਜੈਕਟ ਸਮਰੱਥ ਅਧੀਨ ਸੈਮੀਨਾਰ ਸ਼ੁਰੂ ਹੋ ਰਹੇ ਹਨ। ਇਹਨਾਂ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕੀ ਬੱਚਿਆਂ ਦੀ ਪੜ੍ਹਾਈ ਵਿੱਚ ਆਈਆਂ ਰੁਕਾਵਟਾਂ ਨੂੰ ਮੁੱਖ ਰਖਦਿਆਂ ਸਤੰਬਰ ਦੀ ਪ੍ਰੀਖਿਆ ਹਾਲ ਦੀ ਘੜੀ ਮੁਲਤਵੀ ਕਰ ਦੇਣੀ ਚਾਹੀਦੀ ਹੈ।

ਇਹ ਇਹ ਪ੍ਰੀਖਿਆ ਸਤੰਬਰ ਮਹੀਨੇ ਦੇ ਆਖਰੀ ਹਫਤੇ ਵਿੱਚ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਖੇਡਾਂ ਤੋਂ ਵੇਹਲੇ ਹੋ ਕੇ ਅਤੇ ਅਧਿਆਪਕ ਆਪਣੇ ਸੈਮੀਨਾਰਾ ਤੋਂ ਵਾਪਸ ਆ ਕੇ ਇਹ ਪ੍ਰੀਖਿਆ ਸੁਚੱਜੇ ਢੰਗ ਨਾਲ ਆਪਣੇ ਸਕੂਲਾਂ ਵਿੱਚ ਕਰਵਾ ਸਕਣ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਲੈਕਚਰਾਰ ਅਮਰ ਸਿੰਘ, ਪ੍ਰਿਤਪਾਲ ਸਿੰਘ ਚੌਟਾਲਾ, ਲੈਕਚਰਾਰ ਹਰਵਿੰਦਰ ਸਿੰਘ, ਜਸਵੰਤ ਮੁਕੇਰੀਆਂ, ਵਰਿੰਦਰ ਵਿੱਕੀ, ਸੰਜੀਵ ਧੂਤ , ਰਾਜ ਕੁਮਾਰ, ਸ਼ਾਮ ਸੁੰਦਰ ਕਪੂਰ, ਨਰਿੰਦਰ ਸਿੰਘ ਅਜਨੋਹਾ,ਪ੍ਰਿੰਸ ਗੜ੍ਹਦੀਵਾਲਾ, ਪਰਸਰਾਮ, ਮਨਜੀਤ ਸਿੰਘ ਮੁਕੇਰੀਆਂ, ਰਛਪਾਲ ਸਿੰਘ, ਨਰੇਸ਼ ਮਿੱਧਾ, ਰਾਜੇਸ਼ ਅਰੋੜਾ, ਬਲਜੀਤ ਕੌਸ਼ਲ, ਸਰਬਜੀਤ ਟਾਂਡਾ, ਨਰਿੰਦਰ ਮੰਗਲ, ਦੇਵਿੰਦਰ ਮੂਣਕ, ਭਜਨੀਕ ਸਿੰਘ, ਜਸਵਿੰਦਰ ਬੱਲੋਵਾਲ ,ਅਸ਼ੋਕ ਕੁਮਾਰ, ਲੈਕਚਰਾਰ ਜਰਨੈਲ ਸਿੰਘ ,ਪਰਵਿੰਦਰ ਕੁਮਾਰ, ਕੇਸ਼ਵ ਖੇਪੜ, ਅਰਵਿੰਦਰ ਸਿੰਘ, ਸਤਵਿੰਦਰ ਸਿੰਘ ਮਾਹਿਲਪੁਰ, ਪਰਮਿੰਦਰ ਸਿੰਘ, ਕਮਲਦੀਪ ਸਿੰਘ ਭੂੰਗਾ, ਅਨੁਪਮ ਰਤਨ ਸਮੇਤ ਅਨੇਕਾਂ ਅਧਿਆਪਕ ਆਗੂ ਸ਼ਾਮਲ ਸਨ।

LEAVE A REPLY

Please enter your comment!
Please enter your name here