ਇਲਾਕੇ ਵਿਚੋਂ ਨਸ਼ੇ ਦਾ ਖਾਤਮਾ ਤੇ ਅਮਨ ਕਾਨੂੰਨ ਬਣਾਈ ਰੱਖਣਾ ਹੋਵੇਗੀ ਪਹਿਲਕਦਮੀ: ਐਸਐਚਓ ਸਤੀਸ਼ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ- ਬੀਤੇ ਦਿਨੀ ਇਨੰਸਪੈਕਟਰ ਸਤੀਸ਼ ਕੁਮਾਰ ਨੇ ਥਾਣਾ ਸਦਰ ਹੁਸ਼ਿਆਰਪੁਰ ਦਾ ਚਾਰਜ ਲਿਆ। ਉਹ ਇਥੇ ਨਵਾਸ਼ਹਿਰ ਤੋਂ ਬਦਲ ਕੇ ਆਏ ਹਨ। ਸੰਖੇਪ ਮੁਲਾਕਾਤ ਦੌਰਾਨ ਉਹਨਾ ਦੱਸਿਆ ਇਲਾਕੇ ਵਿਚੋਂ ਨਸ਼ੇ ਦਾ ਖਾਤਮਾ ਕਰਨਾ ਤੇ ਅਮਨ ਸ਼ਾਂਤੀ ਬਣਾਈ ਰੱਖਣਾ ਉਹਨਾ ਦੀ ਪਹਿਲ ਹੋਵੇਗੀ। ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਗਤੀਵਿਧਿਆਂ ਕਰਨ ਵਾਲਿਆ ਦੀ ਸੂਚਨਾ ਸਹੀ ਸਮੇ ਤੇ ਜਰੂਰ ਦੇਣ ।

Advertisements

ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਹਨਾ ਇਹ ਵੀ ਅਪੀਲ ਕੀਤੀ ਕਿ ਵਾਹਨ ਚਾਲਕ ਆਪਣੀ ਗੱਡੀਆਂ ਦੇ ਸਾਰੇ ਕਾਗਜਾਤ ਪੂਰੇ ਰੱਖਣ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆ ਦੇ ਚਲਾਨ ਵੀ ਕੱਟੇ ਜਾਣਗੇ। 

LEAVE A REPLY

Please enter your comment!
Please enter your name here