ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗਮਾ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਗਮਾ ਜਿੱਤ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੇ ਦੂਜੇ ਦੌਰ ਵਿੱਚ 88.17 ਮੀਟਰ ਥਰੋਅ ਨਾਲ ਸੋਨ ਤਗਮੇ ਤੇ ਕਬਜ਼ਾ ਕੀਤਾ।

Advertisements

ਇਸ ਨਾਲ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾਂ ਭਾਰਤੀ ਬਣ ਗਿਆ ਹੈ। ਨੀਰਜ ਚੋਪੜਾ ਨੂੰ ਇਸ ਪ੍ਰਾਪਤੀ ਲਈ ਦੇਸ਼ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।

LEAVE A REPLY

Please enter your comment!
Please enter your name here