ਸੈਣੀ ਜਾਗ੍ਰਿਤੀ ਮੰਚ ਨੇ ਐਕਸਿਡੈਟ ਵਿੱਚ ਜ਼ਖਮੀ ਹੋਈ ਬੱਚੀ ਦੇ ਇਲਾਜ ਲਈ ਦਿੱਤੀ ਆਰਥਿਕ ਸਹਾਇਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੁਲਵੰਤ ਸਿੰਘ ਸੈਣੀ ਪ੍ਰਧਾਨ ਸੈਣੀ ਜਾਗ੍ਰਿਤੀ ਮੰਚ ਪੰਜਾਬ ਵਲੋਂ ਸਮਾਜਿਕ ਤੇ ਧਾਰਮਿਕ ਕੰਮ ਕਰਦੇ ਹੋਏ ਪਿੰਡ ਉਟਵਾਲ ਨੇੜੇ ਜਾਂਗਣੀਵਾਲ ਵਿਖੇ ਇੱਕ ਪੜਾਈ ਕਰਦੀ ਹੋਈ ਲੜਕੀ ਲਵਪ੍ਰੀਤ ਕੌਰ ਦਾ ਛੋਟੇ ਬੱਸ ਅੱਡੇ ਤੇ ਬੈਠੀ ਤੇ ਐਕਸੀਡੈਂਟ ਹੋਇਆ ਸੀ। ਜਿਸ ਨਾਲ ਉਸ ਦੇ ਸਰੀਰ ਦੀ ਮੇਨ ਰੀੜ ਦੀ ਹੱਡੀ ਡੈਮੇਜ ਹੋ ਗਈ ਸੀ ਅਤੇ ਉਹ ਲੜਕੀ ਉਸ ਤਰਾਂ ਹੀ ਬੈੱਡ ਤੇ ਤਕਰੀਬਨ 8-9 ਸਾਲ ਤੋਂ ਪਈ ਹੈ ਉਸ ਦੇ ਪਿਤਾ ਜੀ ਕਿਤੇ ਬਾਹਰ ਪ੍ਰਾਈਵੇਟ ਕੰਮ ਕਰਦੇ ਸਨ ਉਹ ਵੀ ਘਰ ਆ ਗਏ ਅਤੇ ਉਹਨਾਂ ਦੀ ਮਾਤਾ ਲੜਕੀ ਦੀ ਦੇਖਰੇਖ ਕਰਕੇ ਉਹ ਵੀ ਕੰਮ ਕਰਨ ਯੋਗ ਨਹੀਂ ਰਹੀਂ।

Advertisements

ਇਸਦੇ ਘਰ ਦੇ ਹਲਾਤ ਬਹੁਤ ਮਾੜੇ ਹਨ ਕੰਮ ਕਰਨ ਵਾਲਾ ਕੋਈ ਨਹੀਂ ਹੈ। ਹਰ 15 ਦਿਨ ਉਸ ਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ, ਜਿੱਥੇ ਉਸਦਾ ਇਲਾਜ ਚੱਲਦਾ ਹੈ। ਸੋ ਸੈਣੀ ਜਾਗ੍ਰਿਤੀ ਮੰਚ ਪੰਜਾਬ ਵਲੋਂ ਆਪਣੀ ਟੀਮ ਨਾਲ ਗੱਲ ਕਰਕੇ ਅਮਰੀਕਾ ਨਿਵਾਸੀ ਸ: ਨਿਰਮਲ ਸਿੰਘ ਜੀ ਵਲੋਂ ਮੰਚ ਨੂੰ ਪੈਸੇ ਭੇਜੇ ਗਏ ਜਿਸ ਵਿਚ ਇੱਕ ਲੜਕੀ ਜੋ ਨਯਾਗਾਓਂ ਚੰਡੀਗੜ੍ਹ ਵਿਖੇ ਰਹਿੰਦੀ ਹਨ ਉਸ ਦੀਆਂ ਵੀ ਦੋ ਅੱਖਾ ਖਰਾਬ ਹਨ ਉਹਨਾਂ ਦੋਨਾਂ ਲਈ 25-25 ਹਜਾਰ ਰੁਪਏ ਸੇਵਾ ਵਲੋਂ ਭੇਜੇ ਗਏ ਹਨ।

ਇਹ ਲੜਕੀ ਲਵਪ੍ਰੀਤ ਕੌਰ ਉਟਵਾਲ ਨਿਵਾਸੀ ਨੂੰ 25 ਹਜਾਰ ਰੁਪਏ ਅਤੇ 5000 ਹਜਾਰ ਰੁਪਏ ਯੂਥ ਸੈਣੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਪ੍ਰਭਜੋਤ ਸਿੰਘ ਸਟਾਰ ਅਤੇ ਕ੍ਰਿਪਾਲ ਸਿੰਘ ਪਾਲੀ ਵਲੋਂ ਦਿੱਤੇ ਗਏ। ਇਹ ਸਾਰੇ ਕੰਮ ਦਾ ਸਿਹਰਾ ਬਲਦੇਵ ਸਿੰਘ ਦੇਬੂ ਜਿਸ ਦਾ ਨਿਰਮਲ ਸਿੰਘ ਦੋਸਤ ਸੀ ਦੇ ਕਾਰਨਾਂ ਕਰਕੇ ਹੋਏ। ਸੈਣੀ ਜਾਗ੍ਰਿਤੀ ਮੰਚ ਹਰ ਸਮੇਂ ਇਹ ਸੇਵਾ ਦੇ ਕੰਮ ਕਰਦਾ ਰਹਿੰਦਾ ਹੈ। ਪੈਸੇ ਭੇਜਣ ਵਾਲੇ ਅਮਰੀਕਾ ਨਿਵਾਸੀ ਨਿਰਮਲ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ।

LEAVE A REPLY

Please enter your comment!
Please enter your name here