ਫਿਊਚਰ ਟਾਈਕੂਨ-2 ਸਟਾਰਟਅੱਪ ਚੈਲੇਂਜ ਪ੍ਰਤੀਯੋਗਤਾ ਲਈ ਰਜਿਸਟਰੇਸ਼ਨ ਜਾਰੀ: ਡਿਪਟੀ ਕਮਿਸ਼ਨਰ

ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਫਿਊਚਰ ਟਾਈਕੂਨ-2 ਸਟਾਰਟਅੱਪ ਚੈਲੇਂਜ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਫਿਊਚਰ ਟਾਈਕੂਨ-2 ਸਟਾਰਟਅੱਪ ਚੈਲੇਂਜ ਪ੍ਰਤੀਯੋਗਤਾ ਦਾ ਲਾਂਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅਜ਼ਾਦੀ ਦਿਹਾੜੇ ਤੇ ਮੌਕੇ ‘ਤੇ ਕੀਤਾ ਗਿਆ ਹੈ। ਇਸ ਪ੍ਰਤੀਯੋਗਤਾ ਦੀਆਂ 4 ਅਹਿਮ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚ ਵਿਦਿਆਰਥੀ/ ਨੌਜਵਾਨ ਉੱਦਮੀ,ਮਹਿਲਾ ਉੱਦਮੀ,ਦਿਵਿਆਂਗ ਉੱਦਮੀ ਅਤੇਓਪਨ ਕੈਟਾਗਰੀ ਦੇ ਉੱਦਮੀ ਸ਼ਾਮਲ ਹਨ।

Advertisements

ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਜੋ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹੋਣ ਜਾਂ ਪਹਿਲਾਂ ਤੋਂ ਹੀ ਕਿਸੇ ਸਟਾਰਟਅੱਪ ਤੇ ਕੰਮ ਕਰ ਰਹੇ ਹੋਣ ਉਹ ਉਮੀਦਵਾਰ ਮਿਤੀ 15 ਸਤੰਬਰ 2023 ਤੱਕ ਗੂਗਲ ਲਿੰਕ https://tinyurl.com/4w3ae3kb ਤੇ ਕਲਿੱਕ ਕਰਕੇ ਆਪਣੀ ਰਜਿਸਟ੍ਰੇਸ਼ਨ ਇਸ ਪ੍ਰਤੀਯੋਗਤਾ ਵਾਸਤੇ ਕਰਵਾ ਸਕਦੇ ਹਨ।   ਇਹ ਪ੍ਰਤੀਯੋਗਤਾ ਜਿੱਤਣ ਉਪਰੰਤ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਉਸ ਦੇ ਸਟਾਰਟਅੱਪ ਕਾਰੋਬਾਰ ਵਾਸਤੇ ਕੁਲ 2 ਲੱਖ ਰੁਪਏ ਦੀ (50000/- ਰੁਪਏ ਪ੍ਰਤੀ ਸ਼੍ਰੇਣੀ) ਇਨਾਮੀ ਰਾਸ਼ੀ, ਕਾਰੋਬਾਰ ਲਈ ਲੋਨ ਆਦਿ ਦੀ ਸੁਵਿਧਾ ਦੇ ਨਾਲ ਮਾਹਿਰ ਕਾਰੋਬਾਰ ਦੀ ਗਾਈਡੈਂਸ ਆਦਿ ਰਾਹੀਂ ਪੂਰਣ ਸਹਿਯੋਗ ਦਿੱਤਾ ਜਾਵੇਗਾ।

ਡਿਪਟੀ ਡਾਇਰੈਕਟਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੋ ਉਮੀਦਵਾਰ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹੋਣ ਜਾਂ ਪਹਿਲਾਂ ਤੋਂ ਹੀ ਕਿਸੇ ਸਟਾਰਟਅੱਪ ਤੇ ਕੰਮ ਕਰ ਰਹੇ ਹੋਣ ਉਹ ਉਮੀਦਵਾਰ ਮਿਤੀ 15 ਸਤੰਬਰ 2023 ਤੱਕ ਗੂਗਲ ਲਿੰਕ https://tinyurl.com/4w3ae3kbਤੇ ਕਲਿੱਕ ਕਰਕੇ ਆਪਣੀ ਰਜਿਸਟ੍ਰੇਸ਼ਨ ਇਸ ਪ੍ਰਤੀਯੋਗਤਾ ਵਾਸਤੇ ਕਰ ਸਕਦੇ ਹਨ। ਫਾਰਮ ਭਰਨ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਆਉਣ ਤੇ ਇਸ ਦਫ਼ਤਰ ਵੱਲੋਂ ਪ੍ਰਾਰਥੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਵਧੇਰੀ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਲਾਕ ਡੀ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਆ ਸਕਦੇ ਹਨ,ਜਾਂ ਇਸ ਦਫ਼ਤਰ ਦੇ ਹੈਲਪ ਲਾਇਨ ਨੰਬਰ98776-10877ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here