Sunday, October 18, 2026
Home Latest 4 ਮਹੀਨੇ ਪਹਿਲਾਂ ਕੈਨੇਡਾ ਨੌਜ਼ਵਾਨ ਦੀ ਮਸ਼ੀਨ ਵਿੱਚ ਆਉਣ ਨਾਲ ਹੋਈ ਮੌਤ,...

4 ਮਹੀਨੇ ਪਹਿਲਾਂ ਕੈਨੇਡਾ ਨੌਜ਼ਵਾਨ ਦੀ ਮਸ਼ੀਨ ਵਿੱਚ ਆਉਣ ਨਾਲ ਹੋਈ ਮੌਤ, ਪਰਿਵਾਰ ਦਾ ਸੀ ਇੱਕਲੌਤਾ ਪੁੱਤ

ਬਰੈਂਪਟਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਰੈਂਪਟਨ ਵਿੱਚ 4 ਮਹੀਨੇ ਪਹਿਲਾਂ ਕੈਨੇਡਾ ਵਿੱਚ ਗਏ ਨੌਜਵਾਨ ਦੀ 28 ਅਗਸਤ ਨੂੰ ਬਰੈਂਪਟਨ ਵਿਖੇ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਮੌਤ ਹੋ ਗਈ।

Advertisements

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰੋਜ਼ ਦੀ ਤਰ੍ਹਾਂ ਮਸ਼ੀਨ ਤੇ ਕੰਮ ਕਰ ਰਿਹਾ ਸੀ ਤਾਂ ਉਸ ਵਿੱਚ ਇੱਕ ਕਨਵੇਅਰ ਬੈਲਟ ਲੱਗੀ ਸੀ ਅਤੇ ਉਸਦਾ ਹੱਥ ਉਸ ਵਿੱਚ ਫੱਸ ਗਿਆ ਅਤੇ ਮਸ਼ੀਨ ਨੇ ਉਸਦਾ ਪੂਰਾ ਸਰੀਰ ਖਿੱਚ ਲਿਆ, ਜਿਸ ਕਾਰਣ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਸਾਹਿਲਪ੍ਰੀਤ ਸਿੰਘ ਥਿੰਦ ਵਜੋ ਹੋਈ ਹੈ। ਉਸਦੀ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਕਰਨ ਵਿੱਚ ਸਹਾਇਤਾ ਲਈ ਫੰਡਰੇਜ਼ਰ ਵੀ ਬਣਾਇਆ ਗਿਆ ਹੈ। ਸਾਹਿਲਪ੍ਰੀਤ ਮਾਪਿਆ ਦਾ ਇੱਕਲੌਤਾ ਪੁੱਤਰ ਸੀ।

LEAVE A REPLY

Please enter your comment!
Please enter your name here