ਪਿੰਡ ਮਹਿੰਦਵਾਣੀ ਵਿਚ ਬੈਰੀਕੇਟਿੰਗ ਕਰਵਾਉਣ ਤੇ ਸੰਘਰਸ਼ ਕਮੇਟੀ ਨੇ ਹਟਾਇਆ ਧਰਨਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਅਸੀਂ ‘ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ (ਇਲਾਕਾ ਬੀਤ) ਪੰਜਾਬ ਅਤੇ ਹਿਮਾਚਲ ਪ੍ਰਦੇਸ਼’ ਵਲੋਂ ਮਿਤੀ 5 ਅਗਸਤ 2022 ਤੋਂ 27 ਅਕਤੂਬਰ 2022 ਤੱਕ (84 ਦਿਨ) ਫੈਕਟਰੀਆਂ ਮੈ./ਸ. ਮੋਡੂਲਸ ਕਾਸਮੈਟਿਕ ਪ੍ਰਾ.ਲਿ., ਮੈ./ਸ.ਆਰ.ਆਰ.ਡੀ. ਆਇਲ ਅਤੇ ਫੈਟਸ ਪ੍ਰਾ.ਲਿ. ਪਿੰਡ ਗੋਦਪੁਰ ਜੈ ਚੰਦ, ਤਹਿਸੀਲ ਹਰੋਲੀ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਰੁੱਧ ਧਰਨਾ ਅਤੇ ਪੱਕਾ ਮੋਰਚਾ ਲਗਾਇਆ ਗਿਆ ਸੀ ਜੋ ਕਿ ਇਨ੍ਹਾਂ ਫੈਕਟਰੀਆਂ ਦੇ ਪ੍ਰਦੂਸ਼ਣ (ਹਵਾ ਅਤੇ ਪਾਣੀ) ਅਤੇ ਪੰਜਾਬ ਵਾਲੀ ਜ਼ਮੀਨ ਤੋਂ ਗਲਤ ਢੰਗ ਨਾਲ ਪਾਣੀ ਚੋਰੀ ਕਰਨਾ ਅਤੇ ਫੈਕਟਰੀਆਂ ਦੀ ਰਹਿੰਦ-ਖੂੰਹਦ ਤੋਂ ਗੰਦੇ ਪਾਣੀ ਨੂੰ ਪੰਜਾਬ ਵਾਲੀ ਧਰਤੀ ਵਿਚ ਜ਼ਮੀਨਦੋਜ ਕਰਨਾ ਸੀ। ਇਨ੍ਹਾਂ ਫੈਕਟਰੀਆਂ ਦੀ ਵੱਡੀ ਆਵਾਜਾਈ, ਭਾਰੀ ਵਾਹਨਾਂ ਨੂੰ ਪਿੰਡ ਮਹਿੰਦਵਾਣੀ ਵਿਚ ਬੰਦ ਕਰਵਾਉਣਾ ਸੀ।

Advertisements

ਇਸ ਸਮੱਸਿਆ ਦੇ ਹੱਲ ਲਈ ਸਾਡੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਰੋੜੀ ਅਤੇ ਹੁਸ਼ਿਆਰਪੁਰ ਤੋਂ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਸਰਤਾਜ ਸਿੰਘ ਚਾਹਲ, ਗੜ੍ਹਸ਼ੰਕਰ ਤੋਂ ਡੀ.ਐਸ.ਪੀ. ਸ਼੍ਰੀ ਦਲਜੀਤ ਸਿੰਘ ਖੱਖ ਨੇ ਇਕ ਵਿਸ਼ੇਸ਼ ਮੀਟਿੰਗ 26-10-2022 ਨੂੰ ਕਮੇਟੀ ਮੈਂਬਰਾਂ ਨਾਲ ਕਰਕੇ ਪੱਕੇ ਮੋਰਚੇ ਦੀਆਂ ਪੰਜਾਬ ਵਾਲੀ ਸਾਈਡ ਤੋਂ ਸਾਰੀਆਂ ਮੰਗਾਂ ਮੰਨ ਕੇ ਕਮੇਟੀ ਮੈਂਬਰਾਂ ਦੀ ਸੰਤੁਸ਼ਟੀ ਕਰਵਾ ਕਿ ਧਰਨਾ ਤੇ ਪੱਕਾ ਮੋਰਚਾ 27-10-2022 ਨੂੰ ਆਮ ਲੋਕਾਂ ਵਿਚ ਆ ਕਿ ਸਮਾਪਤ ਕਰਵਾ ਦਿੱਤਾ ਗਿਆ, ਜਿਸ ਵਿਚ ਕਮੇਟੀ ਮੈਂਬਰਾਂ ਤੇ ਹੋਏ ਪਰਚੇ ਮੁੱਢੋ ਰੱਦ ਕੀਤੇ ਗਏ ਅਤੇ ਫੈਕਟਰੀਆਂ ਦੇ ਮਾਲਿਕ ਤੇ ਪਰਚਾ ਦਰਜ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਸਰਕਾਰ ਦੇ ਚੇਅਰਮੈਨ, ਹਿਮਾਚਲ ਪ੍ਰਦੇਸ਼ ਪੋਲੂਸ਼ਨ ਕੰਟਰੋਲ ਬੋਰਡ ਸ਼ਿਮਲਾ ਨੂੰ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਬੰਦ ਕਰਵਾਉਣ ਅਤੇ ਫੈਕਟਰੀਆਂ ’ਤੇ ਕਾਰਵਾਈ ਲਈ ਲਿਖਿਆ ਗਿਆ ਹੈ। ਫੈਕਟਰੀਆਂ ਦੇ ਭਾਰੀ ਵਾਹਨਾਂ ਨੂੰ ਰੋਕਣ ਲਈ ਪਿੰਡ ਮਹਿੰਦਵਾਣੀ ਵਿਚ ਬੈਰੀਕੇਟਿੰਗ ਕਰਵਾ ਦਿੱਤੀ ਗਈ ਹੈ। ਇਨ੍ਹਾਂ ਮੰਗਾਂ ਤੋਂ ਸੰਤੁਸ਼ਟ ਹੁੰਦੇ ਹੋਏ ਕਮੇਟੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਪਣਾ ਧਰਨਾ 27 ਅਕਤੂਬਰ ਨੂੰ ਹੀ ਸਮਾਪਤ ਕਰ ਦਿੱਤਾ ਗਿਆ। ਧਰਨਾ ਲੋਕਾਂ ਦੀ ਏਕਤਾ ਤੇ ਸੰਘਰਸ਼ ਨਾਲ ਜਿੱਤਿਆ ਗਿਆ।

LEAVE A REPLY

Please enter your comment!
Please enter your name here