
ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਡੁਗਰੀ ਰੋਡ ਤੋਂ ਗਿੱਲਾ ਵਾਲੀ ਨਹਿਰ ਨੂੰ ਜਾਂਦੇ ਰਸਤੇ ਉੱਪਰ ਤਿੰਨ ਤੋਂ ਚਾਰ ਗੱਡੀਆਂ ਦਾ ਐਕਸੀਡੈਂਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਨੰਬਰ ਤੋ ਆਈ 20 ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।

ਐਕਸੀਡੈਂਟ ਹੋਣ ਕਾਰਨ ਗੱਡੀ ਵਿੱਚ ਬੈਠੇ ਬੱਚਿਆਂ ਤੇ ਮਹਿਲਾਵਾਂ ਦੇ ਸੱਟਾਂ ਵੀ ਲੱਗੀਆਂ ਹਨ।ਐਕਸੀਡੈਂਟ ਇਹਨਾਂ ਭਿਆਨਕ ਸੀ ਕਿ ਤਿੰਨ ਤੋਂ ਚਾਰ ਕਿਲੋਮੀਟਰ ਲੰਬਾ ਜਾਮ ਲੱਗ ਗਿਆ।ਤਕਰੀਬਨ ਰਾਤ 12 ਵਜੇ ਮੌਕੇ ਤੇ ਐਬੂਲੈਸ ਪਹੁੰਚੀ।
ਐਕਸੀਡੈਂਟ ਹੋਣ ਕਾਰਨ ਆਪਸ ਵਿੱਚ ਲੜਾਈ ਦਾ ਮਾਹੌਲ ਵੀ ਬਣ ਗਿਆ ਅਤੇ ਉਹਨਾਂ ਨੇ ਆਪਸ ਵਿੱਚ ਹੱਥੋ ਭਾਈ ਵੀ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












