ਭਾਰਤੀ ਆਮ ਜਨਤਾ ਪਾਰਟੀ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂੰਕਿਆ ਗਿਆ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ।  ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਦੀ ਦੇਖਰੇਖ ਚ ਪੰਜਾਬ ਦੇ ਸਾਰੇ ਜਿਲਿਆਂ ਚ ਪੰਜਾਬ ਚ ਵੱਧ ਰਹੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਪੁਤਲਾ ਫੂੰਕਿਆ ਗਿਆ।

Advertisements

ਇਸ ਮੌਕੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਮੂਹ ਪਾਰਟੀ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂੰਕਿਆ ਇਸ ਮੌਕੇ ਪੰਜਾਬ ਦੇ ਮਾਨਯੋਗ ਰਾਜਪਾਲ ਦੇ ਨਾਮ ਇੱਕ ਮੰਗਪਤਰ ਵੀ ਐਸ ਐਚ ਓ ਸਿਟੀ ਅਮਨਦੀਪ ਨਾਹਰ ਨੂੰ ਸੌਂਪਿਆ ਗਿਆ।

ਇਸ ਮੌਕੇ ਸੰਤੋਖ ਸਿੰਘ, ਬਾਬਾ ਰਾਜ ਸਿੰਘ, ਬਾਬਾ ਸੁਖਦੇਵ ਸਿੰਘ, ਭਜਨ ਸਿੰਘ, ਨਿਰਮਲ ਸਿੰਘ, ਬਾਬਾ ਹੀਰਾ ਸਿੰਘ, ਹਾਕਮ ਸਿੰਘ, ਬਲਵੀਰ ਸਿੰਘ, ਲਾਭ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਕੁਲਜੀਤ ਸਿੰਘ, ਡਾ ਬਾਵਾ, ਪੰਮਾ, ਮਨਜੀਤ ਕੌਰ, ਕੁਲਵਿੰਦਰ ਕੌਰ, ਚਰਨਜੀਤ ਕੌਰ, ਰਜਨੀ ਆਦਿ ਪਾਰਟੀ ਵਰਕਰ ਹਾਜ਼ਿਰ ਸਨ 

LEAVE A REPLY

Please enter your comment!
Please enter your name here