ਆਨਲਾਈਨ ਨੈੱਟ ਬੈਕਿੰਗ ਜ਼ਰੀਏ ਲੰਡਨ ਵਿੱਚ ਰਹਿ ਰਹੇ ਦੋ ਭੈਣ ਭਰਾ ਦੇ ਖਾਤੇ ਵਿੱਚੋ ਕਰੀਬ 57 ਲੱਖ ਦੀ ਹੋਈ ਠੱਗੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਦੋ ਭੈਣ ਭਰਾ ਜੋ ਲੰਡਨ ਵਿੱਚ ਰਹਿ ਰਹੇ ਸਨ ਉਹਨਾਂ ਦੇ ਖਾਤੇ ਵਿੱਚੋ 57 ਲੱਖ, 60 ਹਜ਼ਾਰ ਰੁਪਏ ਦੀ ਨਕਦੀ ਧੋਖੇ ਨਾਲ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੁਨੀਤ ਸਾਹਨੀ ਨੇ ਦੱਸਿਆ ਕਿ ਐੱਚਡੀਐੱਫਸੀ ਬੈਕ ਫੁੱਲਾਂਵਾਲ ਬ੍ਰਾਚ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ ਅਤੇ ਉਸ ਬ੍ਰਾਂਚ ਵਿੱਚ ਰਮਨਦੀਪ ਸਿੰਘ ਗਰੇਵਾਲ ਅਤੇ ਉਸਦੀ ਭੈਣ ਹਰਪ੍ਰੀਤ ਕੌਰ ਦਾ ਖਾਤਾ ਸੀ।

Advertisements

ਉਹ ਦੋਵੇ ਲੰਡਨ ਵਿੱਚ ਰਹਿੰਦੇ ਹਨ ਇਹਨਾਂ ਦੇ ਖਾਤਿਆਂ ਵਿੱਚੋ ਉਕਤ ਮੁਲਜ਼ਮਾਂ ਨੇ ਆਨਲਾਈਨ ਨੈੱਟ ਬੈਕਿੰਗ ਏਟੀਐੱਮ ਅਤੇ ਸ਼ਾਪਿੰਗ ਜਰੀਏ 57 ਲੱਖ 60 ਹਜ਼ਾਰ ਰੁਪਏ ਕਢਵਾ ਲਏ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here