ਜਾਪਾਨ ਨੇ ਲਾਂਚ ਕੀਤਾ ਮਿਸ਼ਨ ‘ਮੂਨ ਸਨਾਈਪਰ’

ਜਾਪਾਨ (ਦ ਸਟੈਲਰ ਨਿਊਜ਼), ਪਲਕ। ਜਾਪਾਨ ਨੇ ਸਵੇਰੇ ਆਪਣੇ ਚੰਦਰਮਾ ਲੈਂਡਰ ਨੂੰ ਲਿਜਾਣ ਵਾਲੇ ਰਾਕੇਟ ਐਚ-ਆਈਆਈਏ ਨੂੰ ਲਾਂਚ ਕੀਤਾ ਹੈ। ਮੌਸਮ ਖਰਾਬ ਹੋਣ ਕਾਰਨ ਪਿਛਲੇ ਮਹੀਨੇ ਇਸ ਲਾਂਚ ਨੂੰ ਇੱਕ ਹਫ਼ਤੇ ਵਿੱਚ ਤਿੰਨ ਵਾਰ ਮੁਲਤਵੀ ਕਰਨਾ ਪਿਆ ਸੀ। ਪਰ ਸਵੇਰੇ ਜਾਪਾਨ ਨੂੰ ਇਸ ਲਾਂਚ ਵਿੱਚ ਸਫਲਤਾ ਮਿਲੀ। ਜਾਪਾਨ ਨੇ ਰਾਕੇਟ ਲਾਂਚ ਨੂੰ ਸਫਲਤਾਪੂਰਕ ਪੂਰਾ ਕਰ ਲਿਆ ਹੈ।

Advertisements

ਨਿਊਜ਼ ਏਜੰਸੀ ਮੁਤਾਬਕ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੇਏਐਕਸਏ) ਨੇ ਕਿਹਾ ਕਿ ਰਾਕੇਟ ਦੇ ਦੱਖਣੀ ਜਾਪਾਨ ਦੇ ਤਨੇਗਾਸ਼ਿਮਾ ਪੁਲਾੜ ਕੇਂਦਰ ਤੋਂ ਉਡਾਣ ਭਰੀ। ਜਾਪਾਨ ਕਾਫ਼ੀ ਸਮੇਂ ਤੋਂ ਆਪਣੇ ਮੂਨ ਮਿਸ਼ਨ ਤੇ ਕੰਮ ਕਰ ਰਿਹਾ ਹੈ। ਇਸ ਮਿਸ਼ਨ ਦੇ ਤਹਿਤ ਚੰਦਰਮਾ ਤੇ ਜਾਂਚ ਕਰਨ ਦੇ ਲਈ ਸਮਾਰਟ ਲੈਂਡਰ (ਐਸਐਲਆਈਐਮ) ਨੂੰ ਉਤਾਰਨਾ ਹੈ। ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਇਸਨੂੰ ਐਚ2ਏ ਰਾਕੇਟ ਦੇ ਜ਼ਰੀਏ ਚੰਦਰਮਾ ਤੇ ਭੇਜ ਰਹੀ ਹੈ।

LEAVE A REPLY

Please enter your comment!
Please enter your name here