ਜਹਾਜ਼ ਦੇ ਇੰਜਣ ਵਿੱਚ ਫੱਸਣ ਨਾਲ ਕਰਮਚਾਰੀ ਦੀ ਹੋਈ ਦਰਦਨਾਕ ਮੌਤ, ਜਾਂਚ ਜਾਰੀ

ਅਮਰੀਕਾ (ਦ ਸਟੈਲਰ ਨਿਊਜ਼)।  ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਯਾਤਰੀ ਜਹਾਜ਼ ਦੇ ਇੰਜਣ ਵਿੱਚ ਫੱਸਣ ਨਾਲ ਹਵਾਈ ਅੱਡੇ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਨੂੰ ਕਰੀਬ 10:25 ਵਜੇ ਵਾਪਰੀ। ਇੱਕ ਅਧਿਕਾਰੀ  ਨੇ ਦੱਸਿਆ ਕਿ ਜਦੋਂ ਏਅਰਲਾਈਨਜ਼ ਦੀ ਇੱਕ ਉਡਾਣ ਲਾਸ ਏਂਜਲਸ ਤੋਂ ਸੈਨ ਐਂਟੋਨੀਓ, ਟੈਕਸਾਸ ਪਹੁੰਚੀ। ਇਸ ਦੌਰਾਨ ਫਲਾਈਟ ਦਾ ਇੱਕ ਇੰਜਣ ਚੱਲ ਰਿਹਾ ਸੀ, ਕਰਮਚਾਰੀ ਇਸ ਦੀ ਚਪੇਟ ਵਿੱਚ ਆ ਗਿਆ ਅਤੇ ਉਸਦੀ ਮੌਤ ਹੋ ਗਈ।

Advertisements

ਐਨਟੀਐੱਸਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਅਟਲਾਂਟਾ ਆਧਾਰਿਤ ਏਅਰਲਾਈਨ ਦੇ ਸੰਪਰਕ ਵਿੱਚ ਹਨ, ਜੋ ਮਾਮਲੇ ਬਾਰੇ ਜਾਣਕਾਰੀ ਇੱਕਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਏਅਰਪੋਰਟ ਤੇ ਯੂਨੀਫਾਈ ਐਵੀਏਸ਼ਨ ਦਾ ਸਟਾਫ ਸੀ। ਇਹ ਕੰਪਨੀ ਬਹੁਤ ਸਾਰੀਆਂ ਏਅਰਲਾਈਨਾਂ ਦੇ ਜ਼ਮੀਨੀ ਪ੍ਰਬੰਧਨ ਕਾਰਜਾਂ ਵਿੱਚ ਸਹਾਇਤਾ ਕਰਨ ਲਈ ਇਕਰਾਰਨਾਮੇ ਕਰਦੀ ਹੈ।

LEAVE A REPLY

Please enter your comment!
Please enter your name here