ਤਾਏ ਨੇ 3 ਸਾਲਾਂ ਭਤੀਜੀ ਨਾਲ ਕਥਿਤ ਤੌਰ ਤੇ ਕੀਤੀ ਜ਼ਬਰਦਸਤੀ, ਮਾਮਲੇ ਦੀ ਜਾਂਚ ਜਾਰੀ

ਖਮਾਣੋਂ (ਦ ਸਟੈਲਰ ਨਿਊਜ਼)। ਖੇੜੀ ਨੌਧ ਸਿੰਘ ਥਾਣੇ ਅਧੀਨ ਪੈਂਦੇ ਇੱਕ ਪਿੰਡ ਵਿੱਚ 55 ਸਾਲਾਂ ਤਾਏ ਨੇ ਆਪਣੀ ਹੀ 3 ਸਾਲਾਂ ਭਤੀਜੀ ਨਾਲ ਕਥਿਤ ਤੌਰ ਜਬਰਦਸਤੀ ਤੇ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਖੇੜੀ ਨੌਧ ਸਿੰਘ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਨਵਨੀਤ ਕੌਰ ਕੋਲ ਤਿੰਨ ਸਾਲਾਂ ਬੱਚੀ ਦੀ ਮਾਂ ਨੇ ਬਿਆਨ ਦਰਜ਼ ਕਰਵਾਏ ਕਿ ਮੇਰਾ ਜੇਠ ਤਿੰਨ ਸਾਲਾਂ ਦੀ ਬੱਚੀ ਨੂੰ ਚੁਬਾਰੇ ਲੈ ਗਿਆ, ਜਿੱਥੇ ਉਸਨੇ ਬੱਚੀ ਨਾਲ ਜ਼ਬਰਦਸਤੀ ਕੀਤੀ ਹੈ। ਉਸ ਵੇਲੇ ਘਰ ਵਿੱਚ ਕੋਈ ਮੌਜੂਦ ਨਹੀਂ ਸੀ।

Advertisements

ਸਬ-ਇੰਸਪੈਕਟਰ ਨਵਨੀਤ ਕੌਰ ਨੇ ਮਾਮਲਾ ਦਰਜ ਕਰਕੇ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here