ਦੋਹਤੇ ਦੀ 10 ਦਿਨ ਪੁਰਾਣੀ ਲਾਸ਼ ਨਾਲ ਰਹਿ ਰਹੀ ਸੀ ਬਜ਼ੁਰਗ ਔਰਤ, ਲਾਸ਼ ਨੂੰ ਖਾ ਰਹੇ ਸਨ ਕੀੜੇ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)।  ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਬਜ਼ੁਰਗ ਔਰਤ ਦੇ ਆਪਣੇ ਦੋਹਤੇ ਦੀ 10 ਦਿਨ ਪੁਰਾਣੀ ਲਾਸ਼ ਨਾਲ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਬੂ ਤੋਂ ਪਰੇਸ਼ਾਨ ਹੋ ਕੇ ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤਾਂ ਵੇਖਿਆਂ ਕਿ ਲਾਸ਼ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ ਅਤੇ ਪੂਰੀ ਗਲੀ ਵਿੱਚ ਬਦਬੂ ਫੈਲੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਤਵਾਲੀ ਨਗਰ ਅਧੀਨ ਸ਼ਹਿਰ ਦੇ ਮੋਹਾਰੀਪੁਰਵਾ ਮੁਹੱਲੇ ਵਿੱਚ ਦੇਰ ਸ਼ਾਮ ਨਾਨੀ ਨੂੰ ਦੋਹਤੇ ਦੀ ਲਾਸ਼ ਨਾਲ ਰਹਿੰਦੇ ਹੋਏ ਵੇਖਿਆ।

Advertisements

ਲਾਸ਼ ਨੂੰ ਕੀੜੇ ਖਾ ਰਹੇ ਸਨ। ਪੁੱਛਗਿੱਛ ਕਰਨ ਤੋਂ ਪਤਾ ਲੱਗਾ ਕਿ ਬਜ਼ੁਰਗ ਮਨੋਰੋਗੀ ਹੈ ਅਤੇ ਮ੍ਰਿਤਕ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ, ਜਿਸ ਕਾਰਨ ਉਹ ਆਪਣੀ ਨਾਨੀ ਨਾਲ ਰਹਿੰਦਾ ਸੀ। ਮ੍ਰਿਤਕ ਦੀ ਉਮਰ ਕਰੀਬ 17 ਤੋਂ 19 ਦੇ ਦਰਮਿਆਨ ਹੋਵੇਗੀ। ਪੁਲਿਸ ਬਜ਼ੁਰਗ ਦੇ ਇਲਾਜ ਦੀ ਵਿਵਸਥਾ ਕਰਨ ਵਿੱਚ ਵੀ ਲੱਗੀ ਹੈ। ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਫਿਲਹਾਲ ਪੋਸਟਮਾਰਟਮ ਦੀਆਂ ਰਿਪੋਰਟਾਂ ਤੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

LEAVE A REPLY

Please enter your comment!
Please enter your name here