Sunday, October 18, 2026
Home Crime JE ਨੇ ਬਹਿਸਬਾਜੀ ਤੋਂ ਬਾਅਦ ਚਲਾਈਆਂ ਗੋਲੀਆਂ, ਨੌਜਵਾਨ ਦੀ ਮੌਤ, 2 ਜ਼ਖ਼ਮੀ

JE ਨੇ ਬਹਿਸਬਾਜੀ ਤੋਂ ਬਾਅਦ ਚਲਾਈਆਂ ਗੋਲੀਆਂ, ਨੌਜਵਾਨ ਦੀ ਮੌਤ, 2 ਜ਼ਖ਼ਮੀ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਗੰਡਾ ਸਿੰਘ ਕਾਲੋਨੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਬਿਜਲੀ ਬੋਰਡ ਦੇ ਜੇਈ ਨੇ ਰਸਤੇ ਵਿਚੋਂ ਗੱਡੀ ਹਟਾਉਣ ਦੀ ਬਹਿਸ ਤੋਂ ਬਾਅਦ ਆਪਣੀ ਘਰ ਦੀ ਬਾਲਕਨੀ ਤੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ 19 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ।

Advertisements

ਘਟਨਾ ਤੋਂ ਬਾਅਦ ਜੇਈ ਪਰਿਵਾਰ ਸਮੇਤ ਮੌਕੇ ਤੋਂ ਗੱਡੀ ਰਾਹੀਂ ਫਰਾਰ ਹੋ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਨਾਰਥ ਅਤੇ ਥਾਣਾ ਸਦਰ ਦੇ ਐਸਐਚਓ ਹਰਸੰਦੀਪ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ।

LEAVE A REPLY

Please enter your comment!
Please enter your name here