ਜ਼ੀਰਕਪੁਰ ਵਿਖੇ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ

ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਹਾਲੀ ਵਿੱਚ ਮੋਟਰਸਾਈਕਲ ਤੇ ਸਵਾਰ ਨੌਜ਼ਵਾਨ ਤੇਜ਼ ਰਫਤਾਰ ਟਰੱਕ ਨਾਲ ਟਕਰਾਉਣ ਕਾਰਨ ਉਸਦੀ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਬਲਦੇਵ ਸਿੰਘ ਅਤੇ ਉਸਦਾ ਲੜਕਾ ਸੁਖਜਿੰਦਰ ਸਿੰਘ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਅਤੇ ਉਸਦੇ ਪਿਤਾ ਦੋਵੇ ਹੀ ਵੱਖ-ਵੱਖ ਮੋਟਰਸਾਈਕਲਾਂ ਤੇ ਸਿਵਲ ਹਸਪਤਾਲ ਫੇਗ਼-6 ਜਾ ਰਹੇ ਸਨ।

Advertisements

ਇਸ ਦੌਰਾਨ ਜਦੋ ਉਹ ਦੋਵੇ ਏਅਰਪੋਰਟ ਤੋ ਥੋੜ੍ਹਾ ਪਿੱਛੇ ਪਹੁੰਚੇ ਤਾਂ ਜ਼ੀਰਕਪੁਰ ਵੱਲੋ ਇੱਕ ਟਰੱਕ ਆਇਆ ਅਤੇ ਮੋਟਰਸਾਈਕਲ ਨੂੰ ਓਵਰਟੇਕ ਕਰਦਾ ਹੋਇਆ ਅੱਗੇ ਨਿਕਲ ਗਿਆ। ਇੰਨੇ ਵਿੱਚ ਹੀ ਟਰੱਕ ਨੇ ਉਸਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਜਿਸ ਨਾਲ ਉਹ ਟਰੱਕ ਦੇ ਅਗਲੇ ਟਾਇਰ ਵਿੱਚ ਜਾ ਕੇ ਫਸ ਗਏ ਟਰੱਕ ਚਾਲਕ 100 ਮੀਟਰ ਤੱਕ ਉਹਨਾਂ ਨੂੰ ਮੋਟਰਸਾਈਕਲ ਸਮੇਤ ਘਸੀਟਦਾ ਹੋਇਆ ਆਪਣੇ ਨਾਲ ਪਿੰਡ ਦੇੜੀ ਵੱਲ ਲੈ ਗਿਆ ਅਤੇ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here