ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਮੈਗਾ ਕੈਂਸਰ, ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਪਹਿਲਾਂ ਇਨਸਾਨੀਅਤ ਦੇ ਮੁਖੀ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਵਲੋਂ ਗਲੋਬਲ ਪੰਜਾਬੀ ਐਸੋਸ਼ੀਏਸ਼ਨ ਦੇੇ ਸਹਿਯੋਗ ਨਾਲ ਰੋਪੜ ਵਿਖੇ ਵਿਸ਼ਾਲ ਕੈਂਸਰ ਕੇਅਰ, ਮੈਡੀਕਲ ਜਾਂਚ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਕੈਂਪ ਦੀ ਸ਼ੁਰੂਆਤ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਅਜੈਵੀਰ ਸਿੰਘ ਲਾਲਪੁਰਾ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਸ਼ਹਿਰ ਵਾਸੀਆਂ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਡਾਕਟਰਾਂ ਕੋਲੋਂ ਮੁਫ਼ਤ ਜਾਂਚ ਅਤੇ ਟੈੱਸਟ ਕਰਵਾਏ ਗਏ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਕੈਂਪ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਚੀਫ ਪੈਟਰਨ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਅਤੇ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਪ੍ਰੇਰਨਾ ਸਦਕਾ ਲਗਾਇਆ ਗਿਆ। ਕੈਂਪ ਦੀ ਜਾਣਕਾਰੀ ਦਿੰਦੇ ਹੋਏ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਦੱਸਿਆ ਕਿ ਮਰੀਜ਼ਾਂ ਦੀ ਜਾਂਚ ਕਰਨ ਲਈ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਵੱਡੀ ਟੀਮ ਅੱਜ ਸੀਨੀਅਰ ਡਾਕਟਰ ਧਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁੱਜੀ, ਜਿਨ੍ਹਾਂ ਵਲੋਂ 800 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਕੈਂਪ ਦੌਰਾਨ ਮੈਮੋਗ੍ਰਾਫੀ (ਛਾਤੀ ਦੇ ਕੈਂਸਰ ਜਾਂਚਣ ਲਈ ਟੈੱਸਟ), ਬੱਚੇਦਾਨੀ ਦਾ ਕੈਂਸਰ, ਪੈਪਸਮੇਅਰ, ਹੱਡੀਆਂ ਦਾ ਕੈਂਸਰ, ਪ੍ਰੋਸਟੇਟ ਕੈਂਸਰ, ਓਰਲ, ਥਰੋਟ ਆਦਿ ਸਮੇਤ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਦੀ ਜਾਂਚ ਕਰਨ ਲਈ ਮਹਿੰਗੇ ਟੈੱਸਟ ਮੁਫ਼ਤ ਵਿਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਸ਼ੱਕੀ ਮਰੀਜ਼ਾਂ ਨੂੰ ਅਗਲੀ ਡਾਕਟਰੀ ਸਲਾਹ ਲਈ ਅਲੱਗ ਤੋਂ ਸੂਚੀਬੱਧ ਕੀਤਾ ਗਿਆ ਜਦਕਿ ਇੰਗਲੈਂਡ ਦੀਆਂ ਵਿਸ਼ੇਸ਼ ਜਾਂਚ ਮਸ਼ੀਨਾਂ ਨਾਲ ਲੈਸ ਬੱਸ ਰਾਹੀਂ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।

Advertisements

ਇਸ ਮੌਕੇ ਡਾ. ਢਿੱਲੋਂ ਨੇ ਦੱਸਿਆ ਕਿ ਅਕਸਰ ਅਸੀਂ ਛੋਟੀਆਂ–ਛੋਟੀਆਂ ਸ਼ਰੀਰਕ ਪ੍ਰੇ਼ਸ਼ਾਨੀਆਂ ਨੂੰ ਅਣਗੋਲਿਆ ਕਰ ਦਿੰਦੇ ਹਨ ਤੇ ਕਈ ਵਾਰ ਇਹ ਲੱਛਣ ਕੈਂਸਰ ਨਾਲ ਜੁੜੇ ਹੋਏ ਹਨ, ਜੇਕਰ ਸਮੇਂ ਰਹਿੰਦੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਬਿਮਾਰੀ ਦਾ ਇਲਾਜ ਸੰਭਵ ਹੈ ਤੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਮਹਿੰਗੇ ਟੈੱਸਟ ਮੁਫ਼ਤ ਕੀਤੇ ਗਏ ਹਨ, ਜਿਸ ਲਈ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਵਧਾਈ ਦੇ ਪਾਤਰ ਹਨ, ਜੋ ਸਦਾ ਸਮਾਜ ਸੇਵਾ ਲਈ ਮੋਹਰੀ ਰਹਿੰਦੇ ਹਨ। ਇਸ ਮੌਕੇ ਜਨਰਲ ਫਿਜੀਸ਼ੀਅਨ ਡਾਕਟਰ ਮਾਨਸ ਨੇ ਦੱਸਿਆ ਕਿ ਕੈਂਸਰ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ‘ਤੇ ਕੰਟਰੋਲ ਕਰਨਾ ਚਾਹੀਦਾ ਹੈ ਤੇ ਸਾਫ ਸੁਥਰਾ ਆਹਾਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਸਰਤ ਅੱਜ ਦੇ ਸਮੇਂ ਵਿਚ ਕੈਂਸਰ ਤੋਂ ਬਚਾਅ ਲਈ ਸਭ ਤੋਂ ਵੱਧ ਲਾਹੇਵੰਦ ਹੈ। ਇਸ ਮੌਕੇ ਔਰਤਾਂ ਨਾਲ ਜੁੜੀ ਬਿਮਾਰੀਆਂ ਦੇ ਮਾਹਿਰ ਡਾਕਟਰ ਗੁਲਸ਼ਨ ਨੇ ਦੱਸਿਆ ਕਿ ਔਰਤਾਂ ਵਿਚ ਕਈ ਤਰ੍ਹਾਂ ਦੇ ਕੈਂਸਰ ਬਹੁਤ ਆਮ ਚੁੱਕੇ ਹਨ ਪਰ ਸਭ ਤੋਂ ਵੱਧ ਪਾਇਆ ਜਾਣ ਬ੍ਰੈਸਟ ਕੈਂਸਰ ਔਰਤ ਲਈ ਜਾਨਲੇਵਾ ਸਿੱਧ ਹੋ ਰਿਹਾ ਹੈ, ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਔਰਤ ਨੂੰ ਲੰਪ ਜਾਂ ਦਰਦ ਮਹਿਸੂਸ ਹੁੰਦਾ ਤਾਂ ਉਹ ਆਪਣੀ ਤੁਰੰਤ ਜਾਂਚ ਕਰਵਾਉਣ ਅਤੇ ਸਮੇਂ ਰਹਿੰਦੇ ਇਸ ਬਿਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਰੇਡੀਏਸ਼ਨ ਯੁਕਤ ਉਪਰਕਣਾਂ ਦੀ ਘੱਟ ਵਰਤੋਂ ਕਰਨ ਦੇ ਨਾਲ–ਨਾਲ ਸੁ਼ਧ ਆਹਾਰ ਲੈਣ ਦੀ ਵੀ ਸਲਾਹ ਦਿੱਤੀ।

ਕੈਂਪ ਵਿਚ ਜਾਂਚ ਕਰਵਾਉਣ ਲਈ ਆਏ ਲੋਕਾਂ ਲਈ ਲੰਗਰ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ। ਇਸ ਮੌਕੇ ਡਾਕਟਰ ਮਾਨਸ, ਡਾਕਟਰ ਅੰਜਲੀ, ਡਾਕਟਰ ਗੁਲਸ਼ਨ,ਡਾਕਟਰ ਸਾਗਰ, ਡਾਕਟਰ ਅਰੁਣ, ਡਾਕਟਰ ਯਾਦਵ ਸਹਿਤ ਪੈਰਾਮੈਡੀਕਲ ਸਟਾਫ਼ ਜਸਪ੍ਰੀਤ ਕੌਰ, ਪੂਜਾ, ਕੋਮਲ, ਰੀਤੂ, ਮਨਪ੍ਰੀਤ,ਹਰਜਿੰਦਰ, ਪ੍ਰਿਯੰਕਾ, ਮਨਪ੍ਰੀਤ, ਪ੍ਰਦੀਪ, ਦਿਲਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਤੇਜ ਢਿੱਲੋਂ ਨੇ ਕੈਂਪ ਵਿਚ ਜਾਂਚ ਅਤੇ ਟੈੱਸਟ ਕੀਤੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਕਟਲੀ, ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਯੁਵਾ ਮੋਰਚਾ ਸੂਬਾ ਮੀਤ ਪ੍ਰਧਾਨ ਸੁਖਵੀਰ ਸਿੰਘ ਤੰਬੜ, ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਅਮਨਪ੍ਰੀਤ ਸਿੰਘ ਕਾਬੜਵਾਲ, ਅਭੀਸ਼ੇਕ ਅਗਨੀਹੋਤਰੀ, ਸੁਰਿੰਦਰਪਾਲ ਸੇਠੀ, ਪਰਮਜੀਤ ਸਿੰਘ ਬਾਬਾ ਰੌਲੂਮਾਜਰਾ, ਅਸ਼ਵਨੀ ਕੁਮਾਰ ਅਗਨੀਹੋਤਰੀ, ਗਗਨ ਗੁਪਤਾ, ਸੰਜੇ ਪ੍ਰਤਾਪ ਜੈਨ, ਸਤਿੰਦਰ ਨਾਗੀ, ਨਵਦੀਪ ਚੌਹਾਨ, ਜਸਵੀਰ ਕੌਰ, ਲੁਕੇਸ਼ ਕੁਮਾਰ, ਟੋਨੀ ਵਰਮਾ, ਫੂਲਚੰਦ ਧਵਨ, ਰਜੇਸ਼ ਅਗਰਵਾਲ, ਰਜੇਸ਼ ਭਾਟੀਆ, ਰਕੇਸ਼ ਚੌਪੜਾ, ਕਰਨਵੀਰ ਸਿੰਘ ਗਿੰਨੀ ਜੌਲੀ, ਨਿਸ਼ਾਂਤ ਰਾਣਾ, ਰਾਣਾ ਰਾਜ ਕੁਮਾਰ, ਕੇਹਰ ਸਿੰਘ, ਜਗਜੀਤ ਸਿੰਘ, ਰਜੀਵ ਕ੍ਰਿਪਲਾਨੀ, ਅੰਕੁਰ ਗੁਪਤਾ, ਦੀਪਿਕਾ ਢੱਲ, ਜਰਨੈਲ ਸਿੰਘ ਭਾਉਵਾਲ, ਵਰਿੰਦਰ ਕੁਮਾਰ, ਪੀਪੀ ਕੁਮਾਰ, ਹਿੰਮਤ ਸਿੰਘ ਗਿਰਨ, ਅਸ਼ਵਨੀ ਗੁਗਲੀ, ਰਾਜ ਰਾਣੀ, ਰਾਜਨ ਯਾਦ, ਅਸੇ਼ਵਰ ਸ਼ਰਮਾ, ਰਾਜਨ ਸ਼ਰਮਾ, ਹਰਵੀਰ ਸਿੰਘ, ਪ੍ਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਸਥਾ ਦੇ ਵਲੰਟੀਅਰ, ਭਾਜਪਾ ਵਲੰਟੀਅਰ ਅਤੇ ਸ਼ਹਿਰ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here