ਸਿਵਲ ਸਰਜਨ ਡਾ.ਬਲਵਿੰਦਰ ਡਮਾਨਾ ਨੇ ਕੀਤੀ ਆਮ ਆਦਮੀ ਕਲੀਨਿਕ ਜੈਜੋਂ ਦੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਨਾ ਵਲੋਂ ਬਲਾਕ ਪਾਲਦੀ ਦੇ ਪਿੰਡ ਜੈਜੋਂ ਵਿਖੇ ਸਥਿਤ ਆਮ ਆਦਮੀ ਕਲੀਨਿਕ ਜੈਜੋਂ ਦੀ ਅੱਜ ਚੈਕਿੰਗ ਕੀਤੀ ਗਈ।ਉਹਨਾਂ ਵਲੋਂ ਮਰੀਜ਼ਾਂ ਦੀ ੳ.ਪੀ.ਡੀ ਦਾ ਰਿਕਾਰਡ ਅਤੇ ਦਵਾਈਆਂ ਦਾ ਸਟਾਕ ਚੈਕ ਕੀਤਾ ਗਿਆ।ਉਹਨਾਂ ਨੇ ਹਾਜ਼ਰ ਸਟਾਫ ਨੂੰ ਸਾਫ-ਸਫਾਈ ਅਤੇ ਬਾਇਓ ਮੈਡੀਕਲ ਵੈਸਟ ਨੂੰ ਨਿਯਮਾਂ ਅਨੁਸਾਰ ਨਿਪਟਾਉਣ ਦੀ ਹਦਾਇਤ ਕੀਤੀ। ਇਸ ਤੋਂ ਬਾਅਦ ਉਹਨਾਂ ਵਲੋਂ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਜੈਜੋਂ ਦੀ ਵਿਜ਼ਿਟ ਕੀਤੀ ਗਈ ਜਿਥੇ ਸਿਹਤ ਵਿਭਾਗ ਦੀ ਆਰ.ਬੀ.ਐਸ ਟੀਮ ਦੀ ਕਾਰਗੁਜ਼ਾਰੀ ਬਾਰੇ ਜਾਣਿਆ ਅਤੇ ਬੱਚਿਆਂ ਨੂੰ ਹਫਤਾਵਰੀ ਦਿੱਤੀ ਜਾਣ ਵਾਲੀ ਆਇਰਨ ਦੀ ਗੋਲੀ ਦਾ ਸਟਾਕ ਚੈਕ ਕੀਤਾ। ਉਪਰੰਤ ਸਿਵਲ ਸਰਜਨ ਵਲੋਂ ਲਲਵਾਨ ਵਿਖੇ ਚੱਲ ਰਹੇ ਮਮਤਾ ਦਿਵਸ ਦਾ ਦੌਰਾ ਕੀਤਾ ਗਿਆ।

Advertisements

ਉਹਨਾਂ ਵਲੋਂ ਸਭ ਤੋਂ ਪਹਿਲਾਂ ਵੈਕਸੀਨ ਦਾ ਸਟੇਟਸ ਚੈੱਕ ਕੀਤਾ ਗਿਆ ਅਤੇ ਉਥੇ ਹਾਜ਼ਰ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਣ ਦਾ ਜਾਇਜ਼ਾ ਲਿਆ। ਉਹਨਾਂ ਉਥੇ ਹਾਜ਼ਰ ਮਾਵਾਂ ਨਾਲ ਗੱਲਬਾਤ ਕੀਤੀ ਤੇ ਉਨਾਂ ਨੂੰ ਅਲੱਗ-ਅਲੱਗ ਬੀਮਾਰੀਆਂ ਤੋਂ ਸੁੱਰਖਿਅਤ ਕਰਨ ਲਈ ਲੱਗ ਰਹੇ ਟੀਕਿਆਂ ਦੇ ਫਾਇਦੇ ਬਾਰੇ ਦੱਸਿਆ। ਸੈਂਟਰ ਵਿਖੇ ਟੀਕਾਕਰਣ ਦਾ ਡਾਟਾ ਯੂ-ਵਿਨ ਐਪ ਤੇ ਨਾਲ ਨਾਲ ਅਪਲੋਡ ਕਰਨ ਤੇ ਸਿਵਲ ਸਰਜਨ ਡਾ.ਡਮਾਨਾ ਵਲੋਂ ਏ.ਐਨ.ਐਮ ਦੀ ਸ਼ਲਾਘਾ ਕੀਤੀ ਗਈ ਅਤੇ ਬਾਕੀ ਸੈਂਟਰਾ ਦੀਆਂ ਏ.ਐਨ.ਐਮ  ਨੂੰ ਟੀਕਾਕਰਣ ਦਾ ਡਾਟਾ ਯੂ-ਵਿਨ ਤੇ ਅਪਲੋਡ ਕਰਨ ਦੀ ਅਪੀਲ ਕੀਤੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾ  ਦੀ ਪਰੇਸ਼ਾਨੀ ਨਾ ਹੋਵੇ ਅਤੇ ਸਮੇਂ ਦੀ ਬੱਚਤ ਕੀਤੀ ਜਾ ਸਕੇ।

LEAVE A REPLY

Please enter your comment!
Please enter your name here