ਵਿਸ਼ਵ ਏਡਜ ਦਿਵਸ ਮੌਕੇ ਸੈਮੀਨਰ ਅਤੇ ਰੈਲੀ ਦਾ ਆਯੋਜਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਵਿਸ਼ਵ ਏਡਜ ਦਿਵਸ ਦੇ ਪੂਰਵ  ਮੋਕੇ ਤੇ ਵਿਸ਼ਵ ਸਿਹਤ ਸੰਗਠਨ ਵੱਲੋ ਇਸ ਸਾਲ ਦੇ ਥੀਮ  ਆਪਣਾ ਐਚ. ਆਈ. ਵੀ. ਸਟੇਟਸ ਦਾ ਪਤਾ ਕਰੀਏ  ਦੇ ਤਹਿਤ ਇਕ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਦਾ ਆਯੋਜਨ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ ਰੇਨੂ ਸੂਦ ਦੀ ਪ੍ਰਧਾਨਗੀ ਹੇਠ ਸਰਕਾਰੀ ਨਰਸਿੰਗ ਸਿਖਲਾਈ ਕੇਦਰ ਵਿਖੇ ਕਰਵਾਇਆ ਗਿਆ। ਸ਼ਾਨ ਇੰਡੀਆਂ ਸਵੈ ਸੇਵੀ ਸੰਸਥਾਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੈਲੀ ਕਮਾਲ ਪੁਰਾ ਚੋਕ , ਭਗਵਾਨ ਬਾਲਮੀਕ ਚੋਕ ਤੋ ਹੁੰਦੀ ਹੋਈ ਵਾਪਿਸ ਸਿਵਲ ਹਸਪਤਾਲ ਵਿਖੇ ਖਤਮ ਹੋਈ ।

Advertisements

ਇਸ ਉਪਰੰਤ ਸਿਖਲਾਈ ਕੇਂਦਰ ਵਿਖੇ ਆਯੋਜਿਤ ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਸਾਲ 1988 ਤੋਂ ਲਗਾਤਾਰ ਏਡਜ ਦਿਵਸ ਮਨਾ ਕੇ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰ ਰਿਹਾ ਹੈ । ਇਸ ਸਾਲ ਦੇ ਥੀਮ ਦਾ ਮਕਸਦ ਐਚ. ਆਈ. ਵੀ. ਟੈਸਟ ਪ੍ਰੋਗਰਾਮ ਨੂੰ ਵਧਾਉਣਾ ਹੈ । ਭਾਵੇ ਤਾਪਦਿਕ ਕੰਟਰੋਲ ਪ੍ਰੋਗਰਾਮ ਅਤੇ ਹਸਪਤਾਲ ਵਿੱਚ ਸਰਜਰੀ ਕਰਵਾਉਣ ਸਮੇਂ ਮਰੀਜ ਦਾ ਇਹ ਟੈਸਟ ਕਰਨਾ ਜਰੂਰੀ ਹੈ ਪਰ ਸਾਨੂੰ ਇਸ ਸਬੰਧੀ ਹੋਰ ਮਿਹਨਤ ਕਰਨ ਦੀ ਜਰੂਰਤ ਹੈ, ਤਾਂ ਜੋ ਕਿ ਲੋਕ ਆਪਣਾ ਐਚ. ਆਈ. ਵੀ. ਸਟੇਟਸ ਪਤਾ ਕਰਨ ਲਈ ਖੁੱਦ ਅਗੇ ਆਉਣ ।

ਉਹਨਾਂ ਦੱਸਿਆ ਕਿ ਨੈਸ਼ਨਲ ਏਡਜ ਕੰਟਰੋਲ ਸੁਸਾਇਟੀ ਅਤੇ ਪੰਜਾਬ ਏਡਜ ਕੰਟਰੋਲ ਸੁਸਾਇਟੀ ਐਚ.ਐਈ.ਵੀ ਨੂੰ ਘਟਾਉਣ ਲਈ ਭਰਪੂਰ ਯਤਨ ਕਰ ਰਹੀਆ ਹਨ । ਸਰਕਾਰੀ ਸਿਹਤ ਸੰਸਥਵਾਂ ਵਿਖੇ ਜਿਲਾਂ ਪੱਧਰ ਤੇ ਏ ਆਰ ਟੀ ਤੇ ਉ ਐਸ ਟੀ ਸੈਟਰਾਂ ਵਿੱਚ ਇਸ ਲਾਗ ਤੋ ਪ੍ਰਭਾਵਿਤ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਦਾ ਹੈ । ਸੈਮੀਨਾਰ ਵਿੱਚ ਪੰਜਾਬ ਏਡਜ ਕੰਟਰੋਲ ਸੁਸਾਇਟੀ ਚੰਡੀਗੜ ਤੋਂ ਪ੍ਰੋਗਰਾਮ ਅਫਸਰ ਪਰਵੀਨ ਕੁਮਾਰ ਨੇ ਸੈਮੀਨਾਰ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਐਚ. ਆਈ. ਵੀ./ ਏਡਜ ਦੀ ਲਾਗ ਕਿਸ ਤਰਾਂ ਹੁੰਦੀ ਹੈ ਅਤੇ ਕਿਸ ਤਰਾਂ ਬਚਿਆ ਜਾ ਸਕਦਾ ਹੈ ।

ਉਹਨਾਂ ਦੱਸਿਆ ਕਿ   ਸੈਟੀਨਲ ਸਰਵੇਲਿਸ ਅਨੁਸਾਰ ਪੰਜਾਬ ਵਿੱਚ ਸੂਈ ਸਰਿੰਜ ਨਾਲ ਨਸ਼ਾਂ ਕਰਨ  ਕਰਕੇ 100 ਵਿਆਕਤੀਆਂ ਪਿਛੇ 12 ਵਿਆਕਤੀ  ਲਾਗ ਦੀ ਸ਼ਿਕਾਰ ਹੋ ਜਾਦੇ ਹਨ, ਜਦ ਕਿ ਭਾਰਤ ਵਿੱਚ ਇਹ ਦਰ 100 ਵਿਆਕਤੀਆਂ ਪਿਛੇ 7 ਵਿਅਕਤੀਆਂ ਨੂੰ ਪ੍ਰਭਾਵਿਤ ਕਰਨ ਦੀ ਹੈ । ਸੈਮੀਨਾਰ ਵਿੱਚ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋ ਇਸ ਵਿਸ਼ੇ ਨੂੰ ਸਮਰਪਿਤ ਇਕ ਪ੍ਰਭਾਵ ਸ਼ਾਲੀ ਨੁਕੜ ਨਾਟਿਕ ਖੇਡ ਕੇ ਹਾਜਰੀਨ ਨੂੰ ਇਸ ਬਿਮਾਰੀ ਤੋ ਬਚਾਅ ਤੇ ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ।

ਇਸ ਮੋਕੇ ਡਾ ਸਤਪਾਲ ਗੋਜਰਾਂ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸੇਵਾ ਸਿੰਘ ਜਿਲਾਂ ਸਿਹਤ ਅਫਸਰ, ਡਾ. ਜਤਿਦਰ ਕੁਮਾਰ ਨੋਡਲ ਅਫਸਰ,  ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡੀ. ਪੀ. ਐਮ. ਮਹੁੰਮਦ ਆਸਿਫ, ਮਾਸ ਮੀਡੀਆ ਵਿੰਗ ਤੋਂ ਗੁਰਵਿੰਦਰ ਸ਼ਾਨੇ, ਵਾਈਸ ਪ੍ਰਿਸੀਪਲ ਪਰਮਜੀਤ ਕੋਰ, ਸੁਸਾਇਟੀ ਫਾਰ ਹਿਉਮਨ ਆਲਾਇਂਸ ਨੀਡ  ਇੰਡੀਆ ਤੇ ਰੋਹਿਤ ਸ਼ਰਮਾ, ਆਰਤੀ ਥਾਪਰ  ਅਤੇ ਹਾਰਡ ਇੰਡੀਆਂ ਤੋ ਰਾਜੂ ਗੁਪਤਾ ਹਾਜਰ ਹੋਏ ।

LEAVE A REPLY

Please enter your comment!
Please enter your name here