ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲ੍ਹ ਕੈਦੀਆਂ ਲਈ ਵੋਕੇਸ਼ਨਲ ਲਿਟਰੇਸੀ ਮੁਹਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਾਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਅੰਜ ‘ਜੇਲ੍ਹ ਕੈਦੀਆਂ ਲਈ ਵੋਕੇਸ਼ਨਲ ਲਿਟਰੇਸੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਵੱਖ-ਵੱਖ ਵਿਭਾਗਾਂ ਅਤੇ ਐਨ. ਜੀ. ਓਜ਼ ਦੇ ਸਹਿਯੋਗ ਨਾਲ 20 ਸਤੰਬਰ 2023 ਤੋਂ 20 ਅਕਤੂਬਰ 2023 ਤੱਕ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਹਾਥੀ ਦੰਦ/ ਕਾਰਪੈਂਟਰੀ, ਮੋਮਬੱਤੀਆਂ ਅਤੇ ਹਾਰ ਬਣਾਉਣ, ਬਿਊਟੀ ਅਤੇ ਵੈੱਲਨੈਸ ਦੀ ਮੁਹੱਈਆ ਕਰਵਾਈ ਜਾਵੇਗੀ ਜਦਕਿ ਐਨ. ਜੀ. ਓ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਲੂਨ, ਆਈ. ਟੀ. ਆਈ ਵੱਲੋਂ ਇਲੈਟ੍ਰੀਸ਼ੀਅਨ ਅਤੇ ਆਰ. ਸੇਟੀ ਵੱਲੋਂ ਮਸ਼ਰੂਮ ਖੇਤੀ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ।

Advertisements

ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਇਹ ਹੈ ਕਿ ਜਦੋਂ ਹਵਾਲਾਤੀ/ਕੈਦੀ ਜੇਲ੍ਹ ਤੋਂ ਬਾਹਰ ਜਾਣ ਤਾਂ ਉਹ ਆਪਣਾ ਕੰਮ-ਧੰਦਾ ਸ਼ੁਰੂ ਕਰਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋਣ ਅਤੇ ਅਪਰਾਧ ਦੀ ਦੁਨੀਆ ਵਿਚ ਦੁਬਾਰਾ ਕਦਮ ਨਾ ਰੱਖਣ। ਇਸ ਮੌਕੇ ਜੇਲ੍ਹ ਸੁਪਰਡੈਂਟ ਜੋਗਿੰਦਰ ਪਾਲ ਸਿੰਘ, ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ, ਮਿਸ ਦਿਵਿਆ ਪੀ (ਆਈ. ਏ. ਐਸ ਅੰਡਰ ਟ੍ਰੇਨਿੰਗ), ਸਕੱਤਰ ਰੈੱਡ ਕਰਾਸ ਮੰਗੇਸ਼ ਸੂਦ, ਕਰੀਅਰ ਕਾਊਂਸਲਰ ਅਦਿੱਤਿਆ ਰਾਣਾ, ਡਾਇਰੈਕਟਰ ਆਰ. ਸੇਟੀ ਰਾਜਿੰਦਰ ਭਾਟੀਆ, ਸਮਾਜ ਸੇਵਕ ਆਗਿਆਪਾਲ ਸਿੰਘ ਸਾਹਨੀ, ਦੀਪਿਕਾ, ਸੱਤਿਆਯੋਗ, ਰਵੀ ਕੁਮਾਰ, ਸੰਤੋਸ਼ ਕੁਮਾਰੀ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here