ਘਰ-ਘਰ ਜਾ ਕੇ ਖੇਤ ਮਜ਼ਦੂਰਾਂ ਦੀ ਮੈਂਬਰਸ਼ਿਪ ਕਰਨੀ ਅਤੀ, ਜ਼ਰੂਰੀ: ਕਾਮਰੇਡ ਵਿਕਰਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਮੀਟਿੰਗ ਮਹਿੰਦਰ ਪਾਲ ਭੀਲੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੁੱਲ ਹਿੰਦ ਖੇਤ ਮਜਦੂਰ ਜੂਨੀਅਨ ਦੇ ਜੁਆਇੰਟ ਸਕੱਤਰ ਬਿਕਰਮ ਸਿੰਘ ਅਤੇ ਪੰਜਾਬ ਦੇ ਸਕੱਤਰ ਗੁਰਮੇਸ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਕਾਮਰੇਡ ਵਿਕਰਮ ਸਿੰਘ ਨੇ ਬੋਲਦਿਆਂ ਕਿਹਾ ਕਿ 1 ਅਕਤੂਬਰ ਤੋਂ 7 ਅਕਤੂਬਰ ਤੱਕ ਕੁੱਲ ਹਿੰਦ ਖੇਤ ਮਜ਼ਦੂਰ ਦੀ ਮੈਂਬਰਸ਼ਿਪ ਘਰ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਮਜ਼ਦੂਰਾਂ ਨੂੰ ਇਕੱਠੇ ਕਰਨਾ ਉਹਨਾਂ ਦੀਆਂ ਬੈਠਕਾਂ ਕਰਨੀਆਂ ਉਹਨਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਮੁੱਦਿਆਂ ਤੇ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਸਾਡੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਮਨਰੇਗਾ ਦੁਆਰਾ ਦਿੱਤਾ ਜਾ ਰਿਹਾ ਹੈ।

Advertisements

ਪਰ ਮੋਦੀ ਸਰਕਾਰ ਮਨਰੇਗਾ ਦੇ ਫੰਡਾਂ ਵਿੱਚ ਕਟੌਤੀ ਕਰਕੇ ਇਸਨੂੰ ਖਤਮ ਕਰਨ ਵੱਲ ਤੁਰੀ ਹੋਈ ਹੈ ਉਨ੍ਹਾਂ ਕਿਹਾ ਕਿ ਸਾਡੇ ਪੰਜ ਕਰੋੜ ਮਨਰੇਗਾ ਕਾਰਡ ਪਿਛਲੇ ਟੈਮ ਵਿੱਚ ਕੱਟ ਦਿੱਤੇ ਗਏ ਜੋ ਕਿ ਮਨਰੇਗਾ ਮਜ਼ਦੂਰਾਂ ਨਾਲ ਬਹੁਤ ਧੱਕਾ ਹੈ ,ਅਤੇ ਇਸ ਵਿਚ ਵੀ ਮੋਦੀ ਸਰਕਾਰ ਜਾਤੀਵਾਦ ਲਾਗੂ ਕਰਨ ਜਾ ਰਹੀ ਹੈ। ਦਲਿਤਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਦਲਿਤ ਆਵਾਦੀ ਕੁੱਲ ਆਬਾਦੀ ਦਾ ਦਾ 34% ਹੈ। ਹੈਦਰਾਬਾਦ ਵਿਚ ਦਲਿਤ ਸੰਮੇਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਲਿਤਾਂ ਨਾਲ ਹੋ ਰਹੇ ਧੱਕੇ ਅਤੇ ਬੇਇਨਸਾਫੀਆਂ ਖਿਲਾਫ ਵੱਡੀ ਜਾ ਰਹੀ ਦਸਤਕੀ ਮੁਹਿੰਮ ਤਹਿਤ ਇੱਕ ਕਰੋੜ ਦਲਿਤ ਮਜ਼ਦੂਰਾਂ ਦੇ ਦਸਤਖਤ ਕਰਾ ਕੇ, 4 ਦਸੰਬਰ ਨੂੰ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ 11 ਅਕਤੂਬਰ ਨੂੰ ਮਨਰੇਗਾ ਬਚਾਓ ਮੁਹਿੰਮ ਕਹਿਤ ਹਰ ਬਲਾਕ ਪੱਧਰ ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਵਰਕਰਾਂ ਦੇ ਘਰ ਘਰ ਪਹੁੰਚ ਕੇ ਸਰਕਾਰਾਂ ਦੇ ਹਮਲਿਆਂ ਵਿਰੁੱਧ ਉਹਨਾਂ ਨੂੰ ਜਾਗਰੂਕ ਕਰਕੇ ਜਥੇਬੰਦਕ ਢੰਗ ਰਾਹੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਮਜ਼ਦੂਰਾਂ ਨੂੰ ਉਤਾਰਨਾ ਹੋਵੇਗਾ। ਇਸ ਮੀਟਿੰਗ ਵਿਚ ਕਾਮਰੇਡ ਗੁਰਮੇਸ ਸਿੰਘ ਨੇ ਪਿੰਡ-ਪਿੰਡ ਜਾਣ ਦੀ ਵਿਉਂਤਬੰਦੀ ਕੀਤੀ ਤੇ ਸਾਥੀਆਂ ਦੀਆਂ ਘਰ-ਘਰ ਜਾਣ ਦੀਆਂ ਡਿਊਟੀਆਂ ਲਗਾਈਆਂ। ਇਸ ਮੀਟਿੰਗ ਵਿਚ ਹਰਬੰਸ ਸਿੰਘ ਧੂਤ, ਰਣਜੀਤ ਸਿੰਘ ਚੌਹਾਨ, ਧਰਮਪਾਲ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ ਕਾਣੇ, ਬਲਵਿੰਦਰ ਸਿੰਘ, ਕਮਲੇਸ਼ ਕੌਰ ਧੂਤ, ਰਾਜ ਰਾਣੀ, ਸੋਮ ਪ੍ਰਕਾਸ਼, ਕੁਲਵਿੰਦਰ ਸਿੰਘ, ਰਾਮਪਾਲ ਆਦਿ ਸ਼ਾਮਲ ਹੋਏ।  

LEAVE A REPLY

Please enter your comment!
Please enter your name here