ਸਵੱਛਤਾ ਹੀ ਸੇਵਾ ਵਿਸ਼ੇ ‘ਤੇ ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਇਆ ਸੈਮੀਨਾਰ

ਪਟਿਆਲਾ (ਦ ਸਟੈਲਰ ਨਿਊਜ਼)। ਸਵੱਛਤਾ ਹੀ ਸੇਵਾ ਵਿਸ਼ੇ ‘ਤੇ ਨਗਰ ਨਿਗਮ ਪਟਿਆਲਾ ਵੱਲੋਂ ਸਰਕਾਰੀ ਕਾਲਜ ਲੜਕੀਆਂ ਵਿਖੇ ਸਵੱਛਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਤਕਰੀਬਨ 200 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਸੈਮੀਨਾਰ ਆਰੰਭ ਕਰਦਿਆਂ ਨਗਰ ਨਿਗਮ ਪਟਿਆਲਾ ਦੇ ਬੁਲਾਰੇ ਮਨਦੀਪ ਸਿੰਘ (ਕਮਿਊਨਿਟੀ ਫੈਸੀਲੀਟੇਟਰ) ਵੱਲੋਂ ਵਿਦਿਆਰਥੀਆਂ ਨੂੰ ਮੋਟੀਵੇਟ ਕੀਤਾ ਗਿਆ। ਉਨ੍ਹਾਂ ਸ਼ਹਿਰ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਸੋਲਿਡ ਵੇਸਟ ਮੈਨੇਜਮੈਂਟ ਬਾਰੇ ਨਗਰ ਨਿਗਮ ਪਟਿਆਲਾ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ।

Advertisements

ਇਸ ਦੌਰਾਨ ਬੱਚਿਆਂ ਨੂੰ ਪ੍ਰੈਸੇਂਟੇਸ਼ਨ ਅਤੇ ਡੈਮੋਨਸਟ੍ਰੇਸ਼ਨ ਰਾਹੀਂ ਸਫ਼ਾਈ ਕਰਮਚਾਰੀਆਂ ਦੀ ਜੀਵਨ ਸਥਿਤੀ ਬਾਰੇ ਦੱਸਿਆ ਗਿਆ ਅਤੇ ਬਹੁਤ ਮਨੋਰੰਜਕ ਢੰਗ ਨਾਲ ਸੈਨੀਟੇਸ਼ਨ ਅਤੇ ਵੇਸਟ ਸੈਗਰੀਗੇਸ਼ਨ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਰਕਾਰੀ ਕਾਲਜ ਕੁੜੀਆਂ ਦੇ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਵੱਲੋਂ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੀ ਵਰਤੋਂ ਨਾ ਕਰਨ ਬਾਰੇ ਕਿਹਾ ਗਿਆ।

ਕਾਲਜ ਦੇ ਸਵੱਛਤਾ ਨੋਡਲ ਅਫ਼ਸਰ ਪ੍ਰੋਫ਼ੈਸਰ ਮੈਡਮ ਗੁਰਿੰਦਰ ਕੌਰ ਨੇ ਕਾਲਜ ਵੱਲੋਂ ਸਵੱਛਤਾ ਲਈ ਕੀਤੇ ਗਏ ਉੱਦਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਦੀ ਅਪੀਲ ਕੀਤੀ ਗਈ। ਇਸ ਸੈਮੀਨਾਰ ਨੂੰ ਸਫਲ ਬਣਾਉਣ ਲਈ ਕਾਲਜ ਵੱਲੋਂ ਪ੍ਰੋਫ਼ੈਸਰਾਂ ਸਮੇਤ ਸਮੂਹ ਸਟਾਫ਼ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here