ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਆਈਟੀਆਈ ਦੇ ਵਾਟਰ ਵਰਕਸ ਤੋਂ ਸਫ਼ਾਈ ਰੈਲੀ ਕੱਢੀ

ਪਟਿਆਲਾ (ਦ ਸਟੈਲਰ ਨਿਊਜ਼)। ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਇੱਥੇ ਆਈ.ਟੀ.ਆਈ ਦੇ ਵਾਟਰ ਵਰਕਸ ਵਿੱਚ ਸਫ਼ਾਈ ਰੈਲੀ ਕੱਢੀ। ਇਸ ਸਵੱਛਤਾ ਰੈਲੀ ਨੂੰ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

Advertisements

ਪਟਿਆਲਾ ਦੇ ਡੀਐਸਓ ਕਮ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਪਨ ਸਿੰਗਲਾ ਅਤੇ ਐਸਡੀਉ ਵਿਨੋਦ ਕੁਮਾਰ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈ ਇਸ ਰੈਲੀ ਮੌਕੇ ਡੀਐਸਓ ਦੇ ਸਮੂਹ ਸੀ ਐਂਡ ਡੀ ਵਰਕਰਾਂ ਨੇ ਵਾਟਰ ਵਰਕਸ ਦੀ ਸਫਾਈ ਕੀਤੀ।

ਇਸ ਮੌਕੇ ਸੀਡੀਐਸ ਸੀਮਾ ਸੋਹਲ ਤੇ ਹਰਜਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸਵੱਛਤਾ ਹੀ ਸੇਵਾ ਤਹਿਤ ਲੋਕਾਂ ਨੂੰ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here