ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਦਾ ਸਨਮਾਨ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਮੁੱਖ ਦਫਤਰ ਵਿਖੇ ਹੁਸਿ਼ਆਰਪੁਰ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਪਰਮਜੀਤ ਸਿੰਘ ਰਾਮਦਾਸਪੁਰ ਅਤੇ ਯੂਨੀਅਨ ਦੇ ਹੋਰ ਅਹੁੱਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਹੁਸਿ਼ਆਰਪੁਰ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਪਰਮਜੀਤ ਸਿੰਘ ਰਾਮਦਾਸਪੁਰ ਨੂੰ ਯੂਨੀਅਨ ਦਾ ਪ੍ਰਧਾਨ, ਬਹਾਦਰ ਸਿੰਘ ਚੇਲਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਝੱਜੀ ਪਿੰਡ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਜਨਰਲ ਸਕੱਤਰ, ਲਖਵੀਰ ਸਿੰਘ ਚਿਪੜਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਕੈਸ਼ੀਅਰ, ਹੇਮ ਰਾਜ ਧਰਮਪੁਰ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਪ੍ਰੈੱਸ ਸਕੱਤਰ, ਸਤੀਸ਼ ਕੁਮਾਰ ਜਨੌੜੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਸਹਾਇਕ ਸਕੱਤਰ, ਗੁਰਨੇਕ ਸਿੰਘ ਚਾਹਲਪੁਰ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਡੈਲੀਗੇਟ ਅਤੇ ਦਿਲਬਾਗ ਸਿੰਘ ਹਰਸੀ ਪਿੰਡ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੂੰ ਡੈਲੀਗੇਟ ਚੁਣਿਆ ਗਿਆ।

Advertisements

ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੱਲੋਂ ਨਵੀਂ ਚੁਣੀ ਗਈ ਜਥੇਬੰਦੀ ਦੇ ਸਮੂਹ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਨੂੰ ਬੈਂਕ ਮੁਲਾਜ਼ਮਾਂ ਨਾਲ ਰਲ-ਮਿਲ ਕੇ ਆਪਸੀ ਸਹਿਯੋਗ ਨਾਲ ਕੰਮ ਕਰਕੇ ਸਹਿਕਾਰਤਾ ਨਾਲ ਜੁੜੇ ਕਿਸਾਨਾਂ/ਗ੍ਰਾਹਕਾਂ ਨੂੰ ਵਧੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਪਹਿਲਾਂ ਵੀ ਸਹਿਕਾਰਤਾ ਦੁਆਰਾ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਯੂਨੀਅਨ ਨਾਲ ਮਿਲ ਕੇ ਸਹਿਕਾਰਤਾ ਦੇ ਅਦਾਰਿਆਂ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਣਗੇ ।

ਇਸ ਮੌਕੇ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਇਹ ਬੈਂਕ ਵੱਖ-ਵੱਖ ਕਰਜ਼ਾ ਸਕੀਮਾਂ ਰਾਹੀਂ ਲੋਕਾਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ ਕਰਜ਼ੇ ਪ੍ਰਦਾਨ ਕਰ ਰਿਹਾ ਹੈ ਅਤੇ ਸਹਿਕਾਰੀ ਸਭਾਵਾਂ ਰਾਹੀਂ ਵੀ ਕਿਸਾਨਾਂ ਨੂੰ ਬਹੁਤ ਹੀ ਘੱਟ ਵਿਆਜ ਦਰ ਤੇ ਕਰਜ਼ੇ ਪ੍ਰਦਾਨ ਕਰ ਰਿਹਾ ਹੈ। ਬੈਂਕ ਵੱਲੋਂ ਸਾਲ 2022—23 ਵਿੱਚ ਕਮਾਏ ਸ਼ੁੱਧ ਲਾਭ ਵਿੱਚੋਂ ਮੈਂਬਰ ਸਹਿਕਾਰੀ ਸਭਾਵਾਂ ਨੂੰ 9.76# ਦੀ ਦਰ ਨਾਲ ਡਿਵੀਡੈਂਡ ਦੀ ਬਹੁਤ ਜਲਦੀ ਹੀ ਅਦਾਇਗੀ ਕਰ ਦਿੱਤੀ ਜਾਵੇਗੀ । ਇਸ ਮੌਕੇ ਜਸਵੀਰ ਸਿੰਘ ਵਾਈਸ ਚੇਅਰਮੈਨ, ਲਖਨਵੀਰ ਸਿੰਘ ਐਗਜੈਕਟਿਵ ਡਾਇਰੈਕਟਰ, ਦਵਿੰਦਰ ਕੁਮਾਰ, ਡਾਇਰੈਕਟਰ, ਮਲਕੀਤ ਰਾਮ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਹੁਸਿ਼ਆਰਪੁਰ, ਰਾਜਾ ਸਿੰਘ ਭਾਨੋਵਾਲ ਪ੍ਰਧਾਨ ਗੜ੍ਹਦੀਵਾਲਾ, ਅਵਤਾਰ ਸਿੰਘ ਮਾਨਗੜ੍ਹ ਸਾਬਕਾ ਪ੍ਰਧਾਨ, ਸੁਰੇਸ਼ ਕੁਮਾਰ ਸਕੱਤਰ ਸਰਹਾਲਾ ਸਭਾ, ਕਰਮਜੀਤ ਸਿੰਘ ਸਕੱਤਰ ਰੂਪੋਵਾਲ ਸਭਾ, ਪਰਮਿੰਦਰ ਸਿੰਘ ਸਕੱਤਰ ਢਾਡਾ ਕਲਾਂ ਸਭਾ, ਬੇਅੰਤ ਸਿੰਘ ਰੰਧਾਵਾ ਪ੍ਰਧਾਨ ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਮੁਲਾਜ਼ਮ ਜਥੇਬੰਦੀ, ਰੋਹਿਤ ਕੌਸ਼ਲ ਜਨਰਲ ਸਕੱਤਰ, ਮਨਮਿੰਦਰ ਸੀਨੀਅਰ ਮੈਨੇਜਰ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here