ਨਾਭਾ ਰੋਡ ਪਟਿਆਲਾ ਵਿਖੇ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਸਟੇਟ ਬਲੱਡ ਟਰਾਂਸਫਿਊਜ਼ਨ ਕੋਸਲ, ਪੰਜਾਬ ਵੱਲੋ ਮਿਤੀ 01 ਅਕਤੂਬਰ 2023 ਨੂੰ ਲਕਸਮੀ ਫਾਰਮ, ਨਾਭਾ ਰੋਡ ਪਟਿਆਲਾ ਵਿਖੇ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ । ਇਸ ਸਮਾਰੋਹ ਵਿੱਚ ਸਿਹਤ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਬਲੱਡ ਸੈਂਟਰਾਂ ਦਾ ਮਾਣਯੋਗ ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਜੀ ਵੱਲੋ ਸਨਮਾਨ ਕੀਤਾ ਜਾਣਾ ਹੈ। ਇਹ ਕਿ ਜਿਲ੍ਹਾ ਹਸਪਤਾਲ ਰੂਪਨਗਰ ਅਧੀਨ ਚੱਲ ਰਹੇ ਬਲੱਡ ਸੈਂਟਰ ਨੂੰ ਬਲੱਡ ਕੰਪੋਨੈਂਟ ਸੈਪਰੇਸਨ ਯੂਨਿਟ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੇਸਟ ਪ੍ਰਫਾਰਮਿੰਗ ਅਵਾਰਡ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।

Advertisements

ਜੋ ਕਿ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਬਲੱਡ ਕੰਪੋਨੈਂਟ ਸੈਪਰੇਸਨ ਯੂਨਿਟ ਵਿੱਚ ਬਿਹਤਰ ਸੇਵਾਵਾਂ ਦੇਣ ਲਈ ਸੂਬੇ ਭਰ ਦੇ ਸਾਰੇ ਬਲੱਡ ਸੈਂਟਰਾਂ ਵਿੱਚੋ ਦੂਜੇ ਨੰਬਰ ਤੇ ਆਇਆ ਹੈ। ਜੋ ਕਿ ਜਿਲ੍ਹਾ ਰੂਪਨਗਰ ਲਈ ਬੜੀ ਮਾਣ ਵਾਲੀ ਗੱਲ ਹੈ। ਇਸ ਮੌਕੇ ਡਾ.ਤਰਸੇਮ ਸਿੰਘ (ਐਸ.ਐਮ.ਓ ਇੰਚਾਰਜ) ਵੱਲੋ ਦੱਸਿਆ ਗਿਆ ਕਿ ਇਸ ਸਨਮਾਨ ਦਾ ਸਿਹਰਾ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਸਮੂਹ ਟੀਮ ਦੇ ਸਿਰ ਬੱਝਦਾ ਹੈ। ਕਿਉਕਿ ਇਹ ਸਭ ਸਟਾਫ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ । ਇਸ ਮੌਕੇ ਡਾ.ਪਰਮਿੰਦਰ ਕੁਮਾਰ, ਸਿਵਲ ਸਰਜਨ ਰੂਪਨਗਰ ਜੀ ਵੱਲੋ ਇਸ ਅਵਾਰਡ ਲਈ ਸਮੂਹ ਬਲੱਡ ਸੈਂਟਰ (ਸਿਵਲ ਹਸਪਤਾਲ ਰੂਪਨਗਰ) ਸਟਾਫ ਨੂੰ ਵਿਸੇਸ ਤੋਰ ਵਧਾਈ ਦਿੱਤੀ ਗਈ ।

LEAVE A REPLY

Please enter your comment!
Please enter your name here