ਵਰਲਡ ਹਾਰਟ ਡੇਅ’ ਤੇ 250 ਨੇ ‘ਵਾਕਾਥਨ’ ਵਿੱਚ ਲਿਆ ਹਿੱਸਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਮਿੰਨੀ ਸਕੱਤਰੇਤ ਅਤੇ ਪੁਲਿਸ ਦੇ ਸਟਾਫ਼ ਅਤੇ ਆਈਵੀਵਾਈ ਹਸਪਤਾਲ, ਹੁਸ਼ਿਆਰਪੁਰ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਸਮੇਤ 250 ਦੇ ਕਰੀਬ ਲੋਕਾਂ ਨੇ ਸ਼ੁੱਕਰਵਾਰ ਨੂੰ ਇੱਥੇ ਇੱਕ ‘ਵਾਕਾਥਨ’ ਵਿੱਚ ਭਾਗ ਲਿਆ। ਆਈਵੀਵਾਈ ਹਸਪਤਾਲ ਹੁਸ਼ਿਆਰਪੁਰ ਵੱਲੋਂ ਵਰਲਡ ਹਾਰਟ ਡੇਅ ਮੌਕੇ ਵਾਕਾਥੌਨ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਡੀਸੀ ਦਫ਼ਤਰ ਤੋਂ ਏਡੀਸੀ ਹੁਸ਼ਿਆਰਪੁਰ ਰਾਹੁਲ ਚਾਬਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਾਕਾਥਨ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਸਮਾਪਤ ਹੋਈ। ਹੋਰਨਾਂ ਤੋਂ ਇਲਾਵਾ ਸੀਨੀਅਰ ਕਾਰਡੀਓਲਾਜੀ ਸਲਾਹਕਾਰ ਡਾ ਰਵੀ ਕੁਮਾਰ, ਕਾਰਡੀਓਲਾਜੀ ਸਲਾਹਕਾਰ ਡਾ ਗੌਰਵ ਅਗਰਵਾਲ ਫੈਸਿਲਿਟੀ ਹੈੱਡ ਆਈਵੀਵਾਈ ਹਸਪਤਾਲ ਸੁਖਵਿੰਦਰ ਸਿੰਘ ਅਤੇ ਹੈੱਡ ਆਫ਼ ਮੈਡੀਕਲ ਆਪ੍ਰੇਸ਼ਨ ਡਾ ਸਚਿਨ ਸੂਦ ਨੇ ਵੀ ਵਾਕਾਥਨ ਵਿੱਚ ਭਾਗ ਲਿਆ।

Advertisements

ਵਾਕਾਥਨ ਦੌਰਾਨ ਇਸ ਸਾਲ ਦੇ ਵਰਲਡ ਹਾਰਟ ਡੇਅ ਦੇ ਅਨੁਸਾਰ ਭਾਗ ਲੈਣ ਵਾਲਿਆਂ ਨੇ ਦਿਲ ਦੀ ਚੰਗੀ ਸਿਹਤ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ।ਇਸ ਮੌਕੇ ਬੋਲਦਿਆਂ ਰਾਹੁਲ ਚੱਬਾ ਨੇ ਵਸਨੀਕਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਤਣਾਅ ਨੂੰ ਸੰਭਾਲਣ ਦੀ ਲੋੜ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ, ”ਅਸੀਂ ਆਪਣੀ ਖੁਰਾਕ ਅਤੇ ਕਸਰਤ ‘ਤੇ ਘੱਟ ਧਿਆਨ ਦਿੰਦੇ ਹੋਏ ਕੰਮ ਕਰਦੇ ਰਹਿੰਦੇ ਹਾਂ ਅਤੇ ਤਣਾਅ ਲੈਂਦੇ ਰਹਿੰਦੇ ਹਾਂ। ਇਹ ਸਾਡੇ ਦਿਲ ‘ਤੇ ਭਾਰੀ ਬੋਝ ਪਾਉਂਦਾ ਹੈ।ਉਨ੍ਹਾਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਅਤੇ ਤਣਾਅ ਦੇ ਬੋਝ ਨੂੰ ਨਿਯੰਤਰਿਤ ਕਰਨ ਵੱਲ ਧਿਆਨ ਦਿੰਦੇ ਹੋਏ ਸਹੀ ਸਿਹਤਮੰਦ ਖੁਰਾਕ ਅਤੇ ਨਿਯਮਤ ਕਸਰਤ ਨਾਲ ਆਪਣੇ ਦਿਲ ਦੀ ਸਿਹਤ ਦਾ ਪੂਰਾ ਧਿਆਨ ਰੱਖਣ।

ਡਾ: ਰਵੀ ਕੁਮਾਰ ਨੇ ਕਿਹਾ, ਜਨਮ ਤੋਂ ਹੀ ਦਿਲ ਨਿਰੰਤਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਜੋ ਖਾਂਦੇ ਹੋ, ਮਹਿਸੂਸ ਕਰਦੇ ਹੋ ਅਤੇ ਕਰਦੇ ਹੋ ਸਭ ਕੁਝ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਬਚਪਨ ਤੋਂ ਹੀ ਸਹੀ ਖੁਰਾਕ ਅਤੇ ਕਸਰਤ ਦੀ ਮਹੱਤਤਾ ਨੂੰ ਸਮਝਣਾ ਅਤੇ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਆਦਤਾਂ ਇੱਕ ਦਿਨ ਵਿੱਚ ਨਹੀਂ ਬਣਦੀਆਂ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਲਾਗੂ ਕਰਨ ਦੀ ਲੋੜ ਹੈ।

LEAVE A REPLY

Please enter your comment!
Please enter your name here