ਇੰਡੀਅਨ ਸਵੱਛਤਾ ਲੀਗ 2.0 ਤਹਿਤ ਪੈਟਿੰਗ ਮੁਕਾਬਲੇ ਕਰਵਾਏ ਗਏ

ਫਾਜਿਲਕਾ (ਦ ਸਟੈਲਰ ਨਿਊਜ਼): ਨਗਰ ਕੋਂਸਲ ਫਾਜਿਲਕਾ ਵਲੋ ਇੰਡੀਅਨ ਸਵੱਛਤਾ ਲੀਗ 2.0 ਤਹਿਤ ਸ਼ਹਿਰ ਫਾਜਿਲਕਾ ਦੇ ਪ੍ਰਾਇਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ Best Out of Waste Theme (ਵੇਸਟ ਮਟਿਰੀਅਲ ਦੀ ਵਰਤੋਂ ਕਰਕੇ ਉਪਯੋਗੀ ਸਮਾਨ ਤਿਆਰ ਕਰਨ), ਰੰਗੋਲੀ, ਪੈਂਟਿੰਗ ਦੇ ਮੁਕਾਬਲੇ ਡੀ.ਸੀ. ਡੀਏਵੀ ਸਕੂਲ ਨੇੜੇ ਚੱਕਸ਼ੂ ਠਕਰਾਲ ਫਾਜਿਲਕਾ ਵਿਖੇ ਕਰਵਾਏ ਗਏ। ਇਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਸਵੱਛਤਾ ਦੇ ਸ਼ੰਦੇਸ਼ ਦਿੰਦੇ ਸਲੋਗਨ ਪੈਂਟਿੰਗ ਅਤੇ ਰੰਗੋਲੀ ਤਿਆਰ ਕੀਤੀ ਗਈ।

Advertisements

ਜਿਸ ਵਿੱਚ ਸ਼ਹਿਰ ਦੇ ਵੱਖ ਵੱਖ ਸਕੂਲਾਂ ਵੱਲੋਂ ਭਾਗ ਲਿਆ ਗਿਆ। ਇਸ ਮੋਕੇ ਕਾਰਜ ਸਾਧਕ ਅਫਸਰ, ਨਗਰ ਕੋਂਸਲ ਫਾਜਿਲਕਾ, ਮੰਗਤ ਕੁਮਾਰ, ਸੁਪਰਡੰਟ ਸੈਨੀਟੇਸ਼ਨ, ਨਰੇਸ਼ ਖੇੜਾ, ਸੈਂਨਟਰੀ ਇੰਸਪੈਕਟਰ, ਜਗਦੀਪ ਸਿੰਘ, ਸ਼ੀ.ਐਫ, ਪਵਨ ਕੁਮਾਰ, ਮੋਟਿਵੇਟਰਸ, ਕਨੋਜ਼, ਸਾਹਿਲ, ਰਾਜ ਕੁਮਾਰੀ, ਬੇਬੀ, ਦਵਿੰਦਰ ਅਤੇ ਨਿਤਿਨ ਹਾਜਿਰ ਰਹੇ। ਇਸ ਪ੍ਰੋਗਰਾਮ ਵਿੱਚ ਡੀ.ਸੀ. ਡੀਏਵੀ ਸਕੂਲ ਦੇ ਪਿ੍ਰੰਸੀਪਲ ਰਾਜਨ ਛਾਬੜਾ ਦਾ ਵਿਸ਼ੇਸ਼ ਸਹਿਯੋਗ ਰਿਹਾ।

LEAVE A REPLY

Please enter your comment!
Please enter your name here