ਹੁਸ਼ਿਆਰਪੁਰ ਚਿੰਤਪੁਰਨੀ ਰੋਡ ਤੇ ਚੋਹਾਲ ਤੋਂ ਉੱਪਰ ਵੱਡੇ ਗਾਰਡਰ ਲਿਜਾ ਰਿਹਾ ਟਰਾਲਾ ਪਲਟਣ ਨਾਲ ਇੱਕ ਪਾਸੇ ਦੀ ਸੜਕ ਹੋਈ ਜਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਹੁਸ਼ਿਆਰਪੁਰ ਚਿੰਤਪੁਰਨੀ ਰੋਡ ਤੇ ਚੋਹਾਲ ਤੋਂ ਉੱਪਰ ਪਦਮਾ ਦੇ ਮੰਦਿਰ ਕੋਲ ਵੱਡੇ ਗਾਰਡਰ ਲੈ ਕੇ ਜਾ ਰਿਹਾ ਟਰਾਲਾ ਪਲਟ ਗਿਆ। ਜਿਸ ਕਾਰਨ ਇਕ ਪਾਸੇ ਦੀ ਸੜਕ ਜਾਮ ਹੋ ਗਈ। ਦ ਸਟੈਲਰ ਨਿਊਜ਼ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜ਼ਾਇਜਾ ਲਿਆ ਅਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਜੇਕਰ ਤੁਸੀਂ ਵੀ ਇਸ ਰੋਡ ਤੋਂ ਲੰਘ ਰਹੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਥੋੜ੍ਹਾ ਸੰਯਮ ਰੱਖੋ ਕਿਉਂਕਿ ਬਚਾਅ ਟੀਮ ਆਪਣੇ ਕਾਰਜ਼ ਵਿੱਚ ਜੁੱਟੀ ਹੋਈ ਹੈ। ਆਉਂਣ-ਜਾਣ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਅਤੇ ਜਲਦੀ ਹੀ ਸੜਕ ਮੁੜ ਤੋਂ ਬਹਾਲ ਕਰ ਦਿੱਤੀ ਜਾਵੇਗੀ। ਸ਼ੁਕਰ ਰਿਹਾ ਕਿ ਇਸ ਦੌਰਾਨ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ, ਕਿਉਂਕਿ ਟਰਾਲਾ ਪਲਟਣ ਦੌਰਾਨ ਆਸ-ਪਾਸ ਕੋਈ ਵਾਹਨ ਮੌਜੂਦ ਨਹੀਂ ਸੀ।

Advertisements

LEAVE A REPLY

Please enter your comment!
Please enter your name here