ਮਾਨਸਾ ਜੇਲ੍ਹ ਵਿੱਚ ਪੈਸੇ ਬਦਲੇ ਕੈਦੀਆਂ ਨੂੰ ਨਸ਼ਾ ਤੇ ਮੋਬਾਇਲ ਦੇਣ ਦੇ ਮਾਮਲੇ ‘ਚ ਡਿਪਟੀ ਸੁਪਰਡੈਂਟਾਂ ਸਣੇ 5 ਦੇ ਵਿਰੁੱਧ ਮਾਮਲਾ ਦਰਜ  

ਮਾਨਸਾ (ਦ ਸਟੈਲਰ ਨਿਊਜ਼), ਪਲਕ। ਮਾਨਸਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਪੈਸੇ ਬਦਲੇ ਕੈਦੀਆਂ ਨੂੰ ਨਸ਼ਾ ਤੇ ਮੋਬਾਇਲ ਦਿੱਤੇ ਜਾਂਦੇ ਸਨ। ਇਸ ਮਾਮਲੇ ਤਹਿਤ ਮਾਨਸਾ ਜੇਲ ਦੇ ਦੇ ਡਿਪਟੀ ਸੁਪਰਡੈਂਟਾਂ ਸਣੇ 5 ਦੇ ਵਿਰੁੱਧ  ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਡਿਪਟੀ ਸੁਪਰਡੈਂਟ ਰਿਵਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ, ਡਾਕਟਰ ਸੰਦੀਪ ਤੋਂ ਇਲਾਵਾ ਅਮਰਜੀਤ ਸਿੰਘ ਅਤੇ ਅੰਕੁਰ ਮਹਿਤਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

Advertisements

ਮਾਮਲੇ ਵਿੱਚ 2 ਕੈਂਦੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਏਡੀਜੀਪੀ ਜੇਲਾਂ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ ਦੇ 2 ਸੁਪਰਡੈਂਟਾਂ ਸਮੇਤ 6 ਲੋਕਾਂ ਨੂੰ ਮੁਅੱਤਲ ਕੀਤਾ ਸੀ। ਮਾਨਸਾ ਜੇਲ ਤੋਂ ਰਿਹਾਅ ਹੋਏ ਕੈਦੀ ਸੁਭਾਸ਼ ਕੁਮਾਰ ਅਰੋੜਾ ਨੇ ਜੇਲ ਵਿੱਚ ਨਸ਼ੀਲੇ ਪਦਾਰਥਾਂ ਤੇ ਮੋਬਾਇਲ ਫੋਨਾਂ ਦੀ ਵਰਤੋਂ ਦਾ ਖੁਲਾਸਾ ਮੀਡੀਆ ਵਿੱਚ ਕੀਤਾ ਸੀ।

LEAVE A REPLY

Please enter your comment!
Please enter your name here