ਰੂਪਨਗਰ ਦੀ ਟੀਮ ਨੂੰ ਬਲੱਡ ਕੰਪੋਨੇਂਟ ਸੇਪ੍ਰੇਸ਼ਨ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕੀਤਾ ਸਨਮਾਨਿਤ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਸਟੇਟ ਬਲੱਡ ਟਰਾਂਸਫ਼ਿਊਜ਼ਨ ਕੌਂਸਲ ਪੰਜਾਬ ਵੱਲੋਂ ਲਕਸ਼ਮੀ ਫਾਰਮ ਨਾਭਾ ਰੋਡ ਪਟਿਆਲਾ ਵਿਖੇ ਪੰਜਾਬ ਰਾਜ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਵਧੀਆ ਸੇਵਾਂ ਨਿਭਾਉਣ ਵਾਲੇ ਬਲੱਡ ਸੈਂਟਰਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੋਹ ਵਿਚ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜੀ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ ।

Advertisements

ਸਮਾਰੋਹ ਦੌਰਾਨ ਸਿਹਤ ਮੰਤਰੀ ਪੰਜਾਬ ਜੀ ਵੱਲੋਂ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਨੂੰ ਬਲੱਡ ਕੰਪੋਨੇਂਟ ਸੇਪ੍ਰੇਸ਼ਨ ਵਿਚ ਵਧੀਆ ਸੇਵਾਵਾਂ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਡਾਕਟਰ ਤਰਸੇਮ ਸਿੰਘ (ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ), ਡਾਕਟਰ ਭਵਲੀਨ (ਬਲੱਡ ਟਰਾਂਸਫਿਊਜ਼ਨ ਅਫਸਰ ਇੰਚਾਰਜ ਬਲੱਡ ਸੈਂਟਰ), ਸ਼੍ਰੀ ਅਮਨਦੀਪ (ਟੈਕਨੀਕਲ ਸੁਪਰਵਾਈਜਰ ਬਲੱਡ ਸੈਂਟਰ) ਅਤੇ ਸ਼੍ਰੀ ਜੋਇਲ ਥੋਮਸ ਐਮ ਐਲ ਤੋ ਗ੍ਰੇਡ- 1 ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਪ੍ਰਾਪਤੀ ਲਈ ਡਾਕਟਰ ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਵੱਲੋਂ ਸਮੂਹ ਬਲੱਡ ਸੈਂਟਰ ਸਟਾਫ ਨੂੰ ਵਿਸ਼ੇਸ਼ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਮੁੱਖ ਸਕੱਤਰ( ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ), ਪ੍ਰੋਜੈਕਟ ਡਾਇਰੈਕਟਰ (ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ), ਡਾਇਰੈਕਟਰ ਸਿਹਤ ਸੇਵਾਵਾਂ ,ਡਾਕਟਰ ਸੁਨੀਤਾ ਦੇਵੀ ਜੁਆਇੰਟ ਡਾਇਰੈਕਟਰ ਬੀ ਟ ਐਸ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

LEAVE A REPLY

Please enter your comment!
Please enter your name here