ਬੁਲੋਵਾਲ ਦਾ ਖੂਨਦਾਨੀ ਸਿੱਧੂ ਜੋੜਾ ਸਟੇਟ ਅਵਾਰਡ ਨਾਲ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਏਡਜ਼ ਕੰਟਰੋਲ ਸੁਸਾਇਟੀ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕਾਉਸਲ ਵੱਲੋ ਆਯੋਜਿਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਬੁੱਲੋਵਾਲ ਦੇ ਵਸਨੀਕ ਖੂਨਦਾਨੀ ਸਿੱਧੂ ਜੋੜਾ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੋਰ ਸਿੱਧੂ ਜੋ ਕਿ ਇਲਾਕੇ ਵਿੱਚ ਸਟਾਰ ਕਪਿਲ ਬਲੱਡ ਡੋਨਰ ਦੇ ਨਾਂ ਨਾਲ ਜਾਣੇ ਜਾਂਦੇ ਹਨ, ਨੂੰ ਉਹਨਾਂ ਦੇ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਲਈ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

Advertisements

ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਵਿੱਚ ਇਹ ਪੰਜਾਬ ਦਾ ਸਿਰਫ ਚੋਥਾ ਅਤੇ ਹੁਸ਼ਿਆਰਪੁਰ ਜ਼ਿਲੇ ਦਾ ਪਹਿਲਾ ਜ਼ੋੜਾ ਹੈ ਜੋ ਖੂਨਦਾਨ ਦੇ ਖੇਤਰ ਵਿੱਚ ਸਰਗਰਮ ਹੈ। ਇਹ ਜ਼ੋੜਾ ਹੁਣ ਤੱਕ 27 ਵਾਰ ਇਕੱਠਿਆ ਖੂਨਦਾਨ ਕਰ ਚੁੱਕਿਆ ਹੈ ਅਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇਸ ਜੋੜੇ ਨੂੰ ਹੁਸ਼ਿਆਰਪੁਰ ਜ਼ਿਲੇ ਦੇ ਪਹਿਲੇ ਨੌਜ਼ਵਾਨ ਖੂਨਦਾਨੀ ਜੋੜੇ ਹੋਣ ਦਾ ਮਾਣ ਹਾਸਿਲ ਹੈ। ਅੱਜ ਤੱਕ ਇਹ ਜੋੜਾ 33 ਲੀਟਰ ਖੂਨਦਾਨ ਕਰ ਚੁੱਕਾ ਹੈ। ਨਿੱਜੀ ਤੋਰ ਤੇ ਬਹਾਦਰ ਸਿੰਘ ਸਿੱਧੂ 62 ਵਾਰ ( ਹੁਣ ਤੱਕ ਤਕਰੀਬਨ 23 ਲੀਟਰ) ਅਤੇ ਜਤਿੰਦਰ ਕੌਰ ਸਿੱਧੂ ਨਿੱਜੀ ਤੋਰ ਤੇ 27 ਵਾਰ ( ਤਕਰੀਬਨ 10 ਲੀਟਰ) ਖੂਨਦਾਨ ਕਰ ਚੁੱਕੇ ਹਨ।

LEAVE A REPLY

Please enter your comment!
Please enter your name here