ਪੁਲਿਸ ਹਸਪਤਾਲ ਦੀ ਟੀਮ ਵੱਲੋਂ ਡੇਂਗੂੰ, ਚਿਕਨਗੁਨਿਆਂ ਅਤੇ ਮਲੇਰਿਆ ਦੀ ਰੋਕਥਾਮ ਲਈ ਜਾਗਰੂਕਤਾ ਅਭਿਆਨ ਰੈਲੀ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਤੀ 04-10-2023 ਨੂੰ ਮਾਨਯੋਗ ਐਸ.ਐਸ.ਪੀ.ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਦੀ ਯੋਗ ਅਗੁਆਈ ਹੇਠ ਪੁਲਿਸ ਹਸਪਤਾਲ ਦੀ ਟੀਮ ਵੱਲੋਂ ਡੇਂਗੂੰ, ਚਿਕਨਗੁਨਿਆਂ ਅਤੇ ਮਲੇਰਿਆ ਦੀ ਵਧਦੀ ਬੀਮਾਰੀ ਦੇ ਪ੍ਰਕੋਪ/ਫੈਲਾਵ ਦੀ ਰੋਕਥਾਮ ਵਾਸਤੇ ਜਾਗਰੂਕਤਾ ਅਭਿਆਨ ਰੈਲੀ ਅਤੇ ਸਰਵੇ ਪੁਲਿਸ ਲਾਈਨ ਦੇ ਰਿਹਾਇਸ਼ੀ ਕਵਾਟਰਾਂ ਅਤੇ ਦਫਤਰ ਵਿਖੇ ਕੀਤਾ ਗਿਆ। ਟੀਮ ਦੀ ਅਗੁਆਈ ਕਰਦੇ ਹੋਏ ਡਾ.ਆਸ਼ੀਸ਼ ਮੈਹਿਨ ਮੈਡਿਕਲ ਅਫਸਰ, ਇੰਚਾਰਜ ਪੁਲਿਸ ਹਸਪਤਾਲ ਵੱਲੋਂ ਪੀ.ਸ਼ੀ.ਆਰ.ਵੈਨ ਲਾਉਡਸਪੀਕਰ ਰਾਹੀ ਇਨ੍ਹਾਂ ਬਿਮਾਰੀਆਂ ਦੇ ਕਾਰਨ, ਲੱਛਨ ਅਤੇ ਰੋਕਥਾਮ ਬਾਰੇ ਜਾਗਰੂਕਤਾ ਅਭਿਆਨ ਕਰਵਾਇਆ ਗਿਆ।

Advertisements

ਟੀਮ ਵੱਲੋਂ ਸਰਵੇ ਦੌਰਾਨ ਜਿਨ੍ਹਾਂ ਕਵਾਟਰਾਂ, ਦਫਤਰਾਂ ਵਿਖੇ ਬਿਮਾਰੀ ਨੂੰ ਫੈਲਾਉਣ ਵਾਲੇ ਲਾਰਵੇ ਪਾਏ ਗਏ, ਉਨ੍ਹਾਂ ਲਾਰਵਿਆਂ ਨੂੰ ਨਸ਼ਟ ਕੀਤਾ ਗਿਆ ਅਤੇ ਮੁੜ ਸਫਾਈ ਰੱਖਣ ਦੀ ਸਖਤ ਹਿਦਾਇਤ ਕੀਤੀ ਗਈ। ਟੀਮ ਵੱਲੋਂ ਇਹ ਵੀ ਦੱਸਿਆ ਗਿਆ ਕਿ ਹਰ ਸ਼ੁਕਰਵਾਰ ਡਰਾਈ ਡੇਅ ਮਨਾਇਆ ਜਾਵੇਗਾ ਅਤੇ ਸਿਹਤ ਵਿਭਾਗ/ਹਸਪਤਾਲ ਦੀ ਟੀਮ ਵੱਲੋਂ ਚੈਕਿੰਗ ਕਰਕੇ ਨਿਯਮ ਅਨੁਸਾਰ ਮਿਉਨਿਸਪਲ ਕਾਰਪੋਰੇਸ਼ਨ ਵੱਲੋਂ ਯੋਗ ਕਾਰਵਾਈ ਕੀਤੀ ਜਾਵੇਗੀ। ਅਭਿਆਨ ਦੌਰਾਨ ਪਰਮਜੀਤ ਸਿੰਘ ਲਾਈਨ ਅਫਸਰ, ਹਸਪਤਾਲ ਦੀ  ਟੀਮ ਵੱਲੋਂ ਸੁਰਿੰਦਰਪਾਲਜੀਤ ਸਿੰਘ ਫਾਰਮੈਸੀ ਅਫਸਰ, ਸਤਿਵੰਦਰ ਕੁਮਾਰ ਅਤੇ ਰਘੁਵੀਰ ਸਿੰਘ ਸਹਿਯੋਗੀ ਕਰਮਚਾਰੀਆਂ ਨੇ ਸ਼ਲਾਘਾ ਯੋਗ ਕੰਮ ਕੀਤਾ।

LEAVE A REPLY

Please enter your comment!
Please enter your name here