ਹੁਸ਼ਿਆਰਪੁਰ ਦੀ ਰਹਿਣ ਵਾਲੀ ਮਾਡਲ ਨੇ ਕੰਮ ਨਾ ਮਿਲਣ ਕਾਰਨ ਕੀਤੀ ਖੁਦਕੁਸ਼ੀ, ਮੌਕੇ ਤੋ ਸੁਸਾਇਡ ਨੋਟ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਪੰਜਾਬੀ ਫਿਲਮ ਇੰਡਸਟਰੀ ਤੋ ਇੱਕ ਦੁਖਦ ਖ਼ਬਰ ਮਿਲੀ ਹੈ। ਪੰਜਾਬੀ ਗਾਣੇ ਵਿੱਚ ਬਤੌਰ ਲੀਡ ਕੰਮ ਕਰ ਰਹੀ 23 ਸਾਲਾਂ ਦੀ ਅਦਾਕਾਰਾ ਅਤੇ ਮਾਡਲ ਨੇ ਖੁਦਕੁਸ਼ੀ ਕਰ ਲਈ ਹੈ। ਮਾਡਲ ਦੀ ਪਹਿਚਾਣ ਸੁਚਿਤਾ ਕੌਰ ਉਰਫ ਇਨਾਅਤ ਵਜੋਂ ਹੋਈ ਹੈ। ਅਦਾਕਾਰਾ ਜੀਰਕਪੁਰ ਦੇ ਵੀਆਈਪੀ ਰੋਡ ਤੇ ਸਥਿਤ ਏਸਬੀਪੀ ਸੋਸਾਇਟੀ ਵਿੱਚ ਰਹਿਣ ਵਾਲੀ ਸੀ, ਜਿੱਥੇ ਉਸਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

Advertisements

ਜਾਣਕਾਰੀ ਮੁਤਾਬਕ ਮਾਡਲ ਕਾਫੀ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਪਰੇਸ਼ਾਨ ਰਹਿੰਦੀ ਸੀ। ਸੁਚਿਤਾ ਕੌਰ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਘਟਨਾ ਦੀ ਬਾਅਦ ਮ੍ਰਿਤਕਾਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਡੇਰਾ ਬੱਸੀ ਸਥਿਤ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸਨੇ ਮੌਤ ਦੇ ਕਾਰਨਾਂ ਬਾਰੇ ਲਿਖਿਆ ਹੈ।

LEAVE A REPLY

Please enter your comment!
Please enter your name here