ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਪੰਜਾਬ ਜੂਡੀਸ਼ੀਅਲ ਸਰਵਿਸ ਵਲੋਂ ਐਲਾਨੇ ਨਤੀਜਿਆ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੇ ਰਿਟਾਇਰਡ ਜਿਲਾ ਅਟਾਰਨੀ ਅਮਰਜੀਤ ਸਿੰਘ ਮਿਨਹਾਸ ਦੀ ਨੂੰਹ ਦੀਵਿਆ ਦੀ ਜੱਜ ਵਜੋਂ ਨਿਯੁਕਤੀ ਹੋਣ ਤੇ ਜ਼ਿਲ੍ਹਾ ਕਚਿਹਰੀ ਵਿੱਚ ਵਕੀਲ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ!
ਜ਼ਿਕਰਯੋਗ ਹੈ ਕਿ ਦੀਵਿਆ ਦੇ ਪਤੀ ਜਸਪ੍ਰੀਤ ਸਿੰਘ ਮਿਨਹਾਸ ਪਹਿਲਾ ਹੀ ਚੰਡੀਗੜ੍ਹ ਵਿਖੇ ਜੱਜ ਵਜੋਂ ਅਪਣੀ ਸੇਵਾਵਾ ਨਿਭਾ ਰਹੇ ਹਨ! ਦੀਵਿਆ ਦੀ ਜੱਜ ਵਜੋਂ ਨਿਯੁਕਤੀ ਹੋਣ ਤੇ ਪਿੰਡ ਫੁਗਲਾਣਾ ਵਿੱਚ ਉਨ੍ਹਾਂ ਦੇ ਪਾਰਿਵਾਰ ਦੇ ਐਡਵੋਕੇਟ ਬਲਦੇਵ ਸਿੰਘ ਅਤੇ ਅਮਰਜੀਤ ਸਿੰਘ ਮਿਨਹਾਸ ਨੂੰ ਵਧਾਈ ਦੇਣ ਵਾਲੇ ਉੱਚ ਅਧਿਕਾਰੀ ਪਹੁੰਚ ਰਹੇ ਹਨ।