ਮਾਹਿਲਪੁਰ ਤੇ ਗੜਸ਼ੰਕਰ ਦੀਆ ਨਾਮੀ ਮਿਠਆਈਆ ਦੀਆ ਦੁਕਾਨਾ ਦੇ ਲਏ ਸੈਪਲ

ਹਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਜਰੂਰੀ ਸੇਵਾਵਾ ਘਰ ਘਰ ਤੱਕ ਮੁਹੀਆ ਕਰਵਾਉਣ ਅਤੇ ਤਿਉਹਾਰਾ ਨੂੰ ਮੁੱਖ ਰੱਖਦੇ ਹੋਏ ਜਿਲਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਤੇ ਫੂਡ ਸੇਫਟੀ  ਟੀਮ ਵੱਲੋ  ਹੁਸ਼ਿਆਰਪੁਰ ਜਿਲੇ ਦੇ ਕਸਬਾ ਮਾਹਿਲਪੁਰ ਅਤੇ ਗੜਸੰਕਰ ਦੀਆ ਵੱਖ ਵੱਖ ਮਿਠਾਈਆ ਦੀਆ ਦੁਕਾਨਾ ਤੋ 7 ਸੈਪਲ ਲਏ ਗਏ। ਵਿਸ਼ੇਸ ਤੋਰ ਤੇ ਮਾਹਿਲਪੁਰ ਬਲਦੀਪ ਸਵੀਟ ਸ਼ਾਪ  ਵਿੱਚ ਛਾਪੇਮਾਰੀ ਕੀਤੀ ਗਈ ਤੇ ਦੇਖ ਕਿ ਹੈਰਾਨ ਰਹਿ ਗਏ ਕਿ ਗੁਲਾਬ ਜਾਮਣਾ ਵਿੱਚ ਵੱਡੀ ਤੋਰ ਤੇ ਮਰੀਆ ਹੋਈਆ ਮੱਖੀਆ ਪਾਈਆ ਗਈਆ, ਰਸੋਈ ਇਹਨੀ ਜਿਆਦਾ ਗੰਦੀ ਸੀ ਕੇ ਉਸ ਵਿੱਚ ਬਹੁਤ ਸਾਰੀ ਮਿਠਾਈਆ  ਨੰਗੀ ਸੀ ਤੇ ਮਰੀਆ ਹੋਈਆ ਮੱਖੀਆ ਦੀ ਭਰਮਾਰ ਸੀ।

Advertisements

ਇਸ ਮੋਕੇ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਅਤੇ ਰਾਮ ਲਭਾਈਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ। ਇਸ ਮੋਕੇ ਜਿਲਾਂ ਸਿਹਤ ਅਫਸਰ ਨੇ ਦੱਸਿਆ  ਕਿ  ਮਾਹਿਲਪੁਰ , ਗੰੜਸੰਕਰ ਵਿੱਚ ਨਾਮੀ ਸਵੀਟਸਾਪ ਦੇ  ਜਿਵੇ ਬੀਕਾ ਨੇਰੀ ਸਵੀਟ ਸ਼ਾਪ, ਲਵਲੀ ਸਵੀਟ ਸ਼ਾਪ, ਨਿਊ ਰਾਮ ਸਨ ਸਵੀਟ ਸ਼ਾਪ ਛਾਪੇ ਮਾਰੀ ਕੀਤੀ ਗਈ ਤੇ ਵਿਸ਼ੇਸ ਤੇਰ ਤੇ ਰਸੋਈ ਚੈਕ ਕੀਤੀਆ ਗਿਆ ਉਹਨਾਂ ਸਵੀਟ ਸ਼ਾਪ ਵਾਲਿਆ ਨੂੰ ਤਾੜਨਾ ਕੀਤੀ ਕਿ ਜੇਕਰ ਸਾਫ ਸਫਾਈ ਨਹੀ ਕਰਦੇ ਤੇ ਵੱਡੇ ਪੱਧਰ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਸ ਮੋਕੇ ਉਹਨਾਂ ਦੱਸਿਆ ਰਿ ਹਲਵਾਈਆ ਦੀਆ ਦੁਕਾਨਾ ਤੋ 7 ਸੈਪਲ ਲਏ ਗਏ ਹਨ ਜਿਨਾ ਵਿੱਚ ਬਰਫੀ , ਗੁਲਾਬ ਜਾਮਂਣ, ਖੋਆ ਤੇ ਰਸਗੁਲੇ ਦੇ ਸੈਪਲ ਲੈ ਕੇ ਲੈਬ ਨੂੰ ਭੇਜ ਦਿੱਤੇ ਗਏ ਹਨ। ਇਸ ਮੋਕੇ ਉਹਨਾ  ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਜਰੂਰੀ ਲੈਈਸੈਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜਰੂਰੀ ਹੈ ਉਹਨਾਂ ਵੱਲੋ ਕਈ ਦੁਕਾਨਦਾਰਾ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੂਕੀ ਜਾ ਬਣਾਵਏ ਹੀ ਨਹੀ ਸਨ । ਉਹਨਾਂ ਐਫ. ਬੀ. ਉ. ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਸ ਬਹੁਤ ਜਰੂਰੀ ਹਨ, ਜੇਕਰ ਇਹ ਲਾਈਸੈਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ।

ਉਹਨਾਂ ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾੰ ਵਾਲਿਆ ਨੂੰ ਵੀ ਇਹ ਲਾਈਸੈਸ ਬਣਾਉਣਏ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੱਕਟ ਵੇਚਦੇ ਹਨ। ਉਹਨਾਂ ਦੱਸਿਆ ਕਿ 12 ਲੱਖ ਤੋ ਵੱਧ ਸੈਲ ਵਾਲੇ ਦੁਕਾਦਾਰਾ ਨੂੰ ਲਾਈਸੈਸ ਲੈਣਾ ਪਵੇਗਾ ਜਿਸ ਦੀ ਫੀਸ ਇਕ ਸਾਲ ਦੀ 2000 ਹਜਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ  ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ। ਪੰਜਾਬ ਸਰਕਾਰ ਵੱਲੋ ਚਲਾਏ ਗਏ ਮਿਸ਼ਨ ਤੰਦਰੁਸਤ  ਨੂੰ ਲਾਗੂ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰਾ ਪਾਦ ਪਦਾਰਥ ਮੁਹਾਈਆ ਕਰਵਾਏ ਜਾਣ।

LEAVE A REPLY

Please enter your comment!
Please enter your name here