ਵੱਕਫ ਬੋਰਡ ਦੇ ਨਾਂ ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਵਿਜੈ ਕੁਮਾਰ ਵਾਸੀ ਆਕਾਸ਼ ਕਲੋਨੀ ਤੇ 420 ਦੇ ਤਹਿਤ ਮਾਮਲਾ ਦਰਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਥਾਣਾ ਸਦਰ ਪੁਲਿਸ ਨੇ ਵੱਕਫ ਬੋਰਡ ਦੀ ਥਾਂ ਦਵਾਉਣ ਦੇ ਨਾਂ ਤੇ ਠੱਗੀ ਕਰਨ ਵਾਲੇ ਮਾਮਲੇ ਦੀ ਜਾਂਚ ਉਪਰਾਂਤ ਆਰੋਪੀ ਵਿਜੈ ਕੁਮਾਰ ਪੁੱਤਰ ਯੋਗਰਾਜ ਵਾਸੀ ਆਕਾਸ਼ ਕਲੋਨੀ ਦੇ ਖਿਲ਼ਾਫ 420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਿਤੇਸ਼ ਸਹਿਗਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਕਤ ਵਿਜੈ ਕੁਮਾਰ ਖੁਦ ਨੂੰ ਵਰਫ ਬੋਰਡ ਦਾ ਮੁਲਾਜਮ ਦਸਦਾ ਸੀ ਅਤੇ ਉਸਨੇ ਵਕਫ ਬੋਰਡ ਦੀ ਇਸ ਥਾਂ ਦਾ ਪੱਟਾਨਾਮਾ ਉਸਦੇ ਨਾਮ (ਰਿਤੇਸ਼ ਦੇ ਨਾਮ) ਤੇ ਕਰਵਾਉਣ ਲਈ 7 ਲੱਖ ਰੁਪਏ ਲਏ ਸਨ ਅਤੇ ਛੇ ਮਹੀਨੇ ਮਹੀਨੇ ਦੇ ਅੰਦਰ ਪੱਟਾਨਾਮ ਉਸਦੇ (ਰਿਤੇਸ਼ ਦੇ) ਨਾਂ ਤੇ ਹੋਣ ਲਈ ਕਿਹਾ ਸੀ। ਪਰ ਛੇ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੱਟਾਨਾਮਾ ਉਸਦੇ ਨਾਂ ਤੇ ਨਹੀਂ ਹੋਇਆ।

Advertisements

ਜਿਸ ਤੋਂ ਬਾਅਦ ਵਾਰ-ਵਾਰ ਫੋਨ ਕਰਨ ਅਤੇ ਪੈਸੇ ਵਾਪਸ ਮੰਗਣ ਤੇ ਵਿਜੈ ਨੇ  ਆਪਣੇ ਇੱਕ ਸਾਥੀ ਜਿਸਦਾ ਨਾਮ ਸਮਸ਼ੂਲ ਕਰਮ ਸੀ ਅਤੇ ਜੋ ਕਿ ਵੱਕਫ ਬੋਰਡ ਦਾ ਮੁਲਾਜ਼ਮ ਹੈ ਦੇ ਦਫ਼ਤਰ ਵਿੱਚ ਉਸ ਨਾਲ ਮਿਲਵਾਇਆ ਅਤੇ ਕਿਹਾ ਕਿ ਕੋਵਿਡ ਚੱਲ ਰਿਹਾ ਹੈ ਅਤੇ ਜੇ ਛੇ ਮਹੀਨੇ ਦਾ ਹੋਰ ਸਮਾਂ ਦਿਉਂ ਤਾਂ ਜੋ ਜਮੀਨ ਦਾ ਪੱਟਾਨਾਮਾ ਤੁਹਾਡੇ ਨਾਂ ਕਰਵਾ ਸਕੀਏ। ਇਸ ਤਰ੍ਹਾਂ ਕਰਦੇ ਕਰਦੇ ਲੰਬਾ ਸਮਾਂ ਬੀਤ ਜਾਣ ਉਪਰੋਕਤ ਜ਼ਮੀਨ ਦਾ ਪੱਟਾਨਾਮ ਉਸਦੇ (ਰਿਤੇਸ਼ ਦੇ) ਨਾਂ ਨਹੀਂ ਹੋਇਆ ਅਤੇ ਵਾਰ ਵਾਰ ਫੋਨ ਕਰਨ ਦੇ  ਉਪਰੰਤ ਉਨ੍ਹਾਂ ਨੇ ਉਸਦੇ 2,00,000 ਰੁਪਏ ਵਾਪਿਸ ਕਰ ਦਿੱਤੇ ਅਤੇ ਬਕਾਇਆ 5,00,000 ਰੁਪਏ ਵਾਪਿਸ ਕਰਨ ਲਈ ਦਸੰਬਰ 2021 ਤੱਕ ਦਾ ਸਮਾਂ ਮੰਗਿਆ। ਪਰ ਇੰਨ੍ਹਾਂ ਸਮਾਂ ਬੀਤ ਜਾਣ ਬਾਅਦ ਵੀ ਬਕਾਇਆ ਵਾਪਿਸ ਨਹੀਂ ਕੀਤਾ ਅਤੇ ਪੈਸੇ ਮੰਗਣ ਤੇ ਧਮਕੀ ਦਿੰਦੇ ਹਨ। ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਜਾਂਚ ਉਪਰਾਂਤ ਆਰੋਪੀ ਵਿਜੈ ਕੁਮਾਰ ਦੇ ਖਿਲਾਫ 420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here