ਭਾਸ਼ਾ ਵਿਭਾਗ ਵਲੋਂ ਸਮਾਰਟ ਸਕੂਲ ਨਸਰਾਲਾ ਵਿਖੇ ਸ਼ਾਨਦਾਰ ਨਾਟਕ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਭਾਸ਼ਾ ਮੰਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਦੇ ਸਹਿਯੋਗ ਨਾਲ ਸ਼ਾਨਦਾਰ ਨਾਟਕ ਸਮਾਗਮ ਕਰਵਾਇਆ ਗਿਆ।  ਇਸ ਸਮਾਗਮ ਵਿਚ ਹਲਕਾ ਵਿਧਾਇਕ ਸ਼ਾਮ ਚੁਰਾਸੀ ਡਾ. ਰਵਜੋਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਹਰਭਗਵੰਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੇ ਸ਼ੁਰੂ ’ਚ ਆਏ ਹੋਏ ਮਹਿਮਾਨਾਂ ਲਈ ਖ਼ੁਸ਼ਆਮਦੀਦ ਸ਼ਬਦ ਆਖਦਿਆਂ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਨ ਉਪਰੰਤ ਕਿਹਾ ਕਿ ਭਾਸ਼ਾ ਵਿਭਾਗ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਲਗਾਤਾਰ ਸਾਹਿਤਕ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਾਟਕ ਸਮਾਗਮ ਵੀ ਉਸੇ ਵਿਧਾ ਵਿਚ ਅਗਲਾ ਕਦਮ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਨਾਟਕ ਦਾ ਪ੍ਰਾਚੀਨ ਰੂਪ ਨਕਲਾਂ ਅਤੇ ਰਾਸਾਂ ਵਿਚ ਹੁਸ਼ਿਆਰਪੁਰ ਦੇ ਪੰਡਤ ਸੰਤ ਰਾਮ ਅਤੇ ਕਰਮਾ ਵਰਗੇ ਕਲਾਕਾਰਾਂ ਦੀ ਮਾਰਮਿਕ ਪ੍ਰਾਪਤੀ ਰਹੀ ਹੈ ਅਤੇ ਇਹ ਨਾਟਕ ਸਮਾਗਮ ਉਨ੍ਹਾਂ ਲੋਕ ਕਲਾਕਾਰਾਂ ਨੂੰ ਹੀ ਸਮਰਪਿਤ ਹੈ।

Advertisements

ਇਸ ਮੌਕੇ ਅੰਕੁਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੇ ਨਾਟਕ ‘ਉਲਟੇ ਹੋਰ ਜ਼ਮਾਨੇ ਆਏ’ ਨੇ ਵਿਅੰਗਆਤਮਕ ਢੰਗ ਨਾਲ ਔਰਤਾਂ ਦੇ ਕੰਮਾਂ ਅਤੇ ਭੂਮਿਕਾ ਦੀ ਸਰਾਹਨਾ ਕਰਦਿਆਂ ਅਨੂਠੀ ਪੇਸ਼ਕਾਰੀ ਕੀਤੀ। ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਮੀਮਿਕਰੀ ਅਤੇ ਭੰਡਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ। ਵਿਧਾਇਕ ਡਾ. ਰਵਜੋਤ ਸਿੰਘ ਨੇ ਆਪਣੇ ਸੰਬੋਧਨ ਵਿਚ ਭਾਸ਼ਾ ਵਿਭਾਗ ਦੀਆਂ ਅਸਲੋਂ ਨਵੀਆਂ ਗਤੀਵਿਧੀਆਂ ਅਤੇ ਵਿਉਂਤਵੰਦੀਆਂ ਦੀ ਵਿਦਿਆਰਥੀ ਜੀਵਨ ਵਿਚ ਸੰਜੀਦਾ ਲੋੜ ਅਤੇ ਮਹੱਤਤਾ ਦੱਸਦਿਆਂ ਡਾ. ਜਸਵੰਤ ਰਾਏ ਦੇ ਇਨ੍ਹਾਂ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਨ੍ਹਾਂ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਪ੍ਰੇਰਿਆ ਅਤੇ ਨਾਟਕ ਦੇ ਕਲਾਕਾਰਾਂ ਦੀ ਕਲਾ ਦੀ ਰੱਜਵੀਂ ਤਾਰੀਫ਼ ਕੀਤੀ। ਇਸ ਮੌਕੇ ਭਾਸ਼ਾ ਵਿਭਾਗ ਵਲੋਂ ਡਾ. ਰਵਜੋਤ ਸਿੰਘ, ਹਰਭਗਵੰਤ ਸਿੰਘ, ਅੰਕੁਰ ਸ਼ਰਮਾ, ਇੰਚਾਰਜ ਸਕੂਲ ਲੈਕ ਕੁਲਵਿੰਦਰ ਸਿੰਘ, ਅਮਰੀਕ ਸਿੰਘ, ਪੱਤਰਕਾਰ ਸਤਵੰਤ ਸਿੰਘ ਥਿਆੜਾ,  ਸਰਪੰਚ ਮਨਮੋਹਨ ਸਿੰਘ ਨੂੰ ਮਹਾਨ ਕੋਸ਼ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਮੁੱਖ ਮਹਿਮਾਨਾਂ ਵਲੋਂ ਨਾਟਕ ਕਲਾਕਾਰਾਂ, ਸਕੂਲ ਦੇ ਪੜ੍ਹਾਈ ਅਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਯਾਦਗਾਰੀ ਚਿੰਨ੍ਹ ਅਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ। ਸਕੂਲ ਸਟਾਫ ਨੇ ਸਕੂਲ ਵਿਚ ਨਾਟਕ ਸਮਾਗਮ ਕਰਵਾਉਣ ਬਦਲੇ ਡਾ. ਜਸਵੰਤ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ। ਧੰਨਵਾਦੀ ਸ਼ਬਦ ਲੈਕ: ਕੁਲਵਿੰਦਰ ਸਿੰਘ ਨੇ ਆਖੇ। ਸਮੱੁਚੇ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਲੈਕ: ਸੁਖਦੇਵ ਸਿੰਘ ਨੇ ਬਾਖੂਬੀ ਨਿਭਾਈ। ਇਸ ਸਮੇਂ ਅਸ਼ੋਕ ਕੁਮਾਰ ਪੰਚ, ਡਾ. ਜਰਨੈਲ ਸਿੰਘ, ਲੈਕ. ਨੀਲਮ, ਸੰਜੀਤ, ਮੰਜੂ ਅਰੋੜਾ, ਕਮਲੇਸ਼ ਰਾਣੀ, ਬਲਜੀਤ ਸਿੰਘ, ਸੰਜੀਵ ਰਤਨ, ਅਨਿਲ ਕੁਮਾਰ, ਵਿਸ਼ਾਲ, ਅਨੀਸ਼ ਕੁਮਾਰ, ਵੀਨਾ ਰਾਣੀ, ਰਜਵਿੰਦਰ ਕੌਰ, ਆਰਤੀ, ਨਰਿੰਦਰ ਕੌਰ, ਪ੍ਰੀਆ, ਸਤਵੀਰ ਕੌਰ ਅਤੇ ਸਕੂਲ਼ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here