ਸਿਵਲ ਹਸਪਤਾਲ ਵਿੱਖੇ ਜਿੰਮੇਵਾਰੀ ਨਿਭਾਓ ਬੱਚੇ ਨੂੰ ਮਾਂ ਦਾ ਦੁੱਧ ਪਿਲਾਓ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਜਿੰਮੇਵਾਰੀ ਨਿਭਾਓ ਬੱਚੇ ਨੂੰ ਮਾਂ ਦਾ ਦੁੱਧ ਪਿਲਾਓ ਵਿਸ਼ਵ ਸਤਨਪਨ ਹਫਤੇ ਦੀ ਸ਼ੁਰੂਆਤ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾਂ ਰੇਨੂੰ ਸੂਦ ਦੀਆਂ ਹਦਾਇਤਾਂ ਮੁਤਾਬਿਕ ਜਿਲਾਂ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿੱਖੇ ਇੱਕ ਜਾਗਰੂਤਾ ਸੈਮੀਨਾਰ ਕਰਕੇ ਕੀਤੀ ਗਈ। ਸੈਮੀਨਾਰ ਵਿੱਚ ਡਾ ਪ੍ਰਦੀਪ ਭਾਟੀਆ ਬੱਚਿਆਂ ਦੇ ਮਾਹਿਰ ਡਾਕਟਰ ਨੇ ਹਾਜਰ ਮਾਂਵਾਂ ਨੂੰ ਮਾਂ ਦੇ ਦੁੱਧ ਦੀ ਮਹਤੱਤਾ ਅਤੇ ਜਰੂਰਤ ਬਾਰੇ ਵਿਸਥਾਰ ਵਿੱਚ ਦੱਸਿਆ ।

Advertisements

ਜਿਲਾਂ ਪਰਿਵਾਰ ਭਲਾਈ ਅਫਸਰ  ਵੱਲੋਂ ਇਸ ਮੋਕੇ ਮਾਵਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਪਹਿਲੇ 6 ਮਹੀਨੇ ਸੰਪੂਰਨ ਤੇ ਅਮ੍ਰਿਤ ਸਮਾਨ ਖੁਰਾਕ ਹੈ । ਇਸ ਸਮੇ ਬੱਚਿਆਂ ਨੂੰ ਦੁੱਧ ਤੋ ਇਲਾਵਾ ਪਾਣੀ ਜਾਂ ਖੁਰਾਕ ਦੀ ਜਰੂਰਤ ਨਹੀ ਹੁੰਦੀ । ਮਾਂ ਆਪਂਣੇ ਬੱਚੇ ਨੂੰ ਜਨਮ ਤੋਂ ਬਾਦ  ਦੋ ਤੋਂ ਤਿੰਨ ਦਿਨ ਤੱਕ  ਆਪਣਾ ਗਾੜਾ ਪੀਲਾ ਦੁੱਧ ਜਰੂਰ ਪਿਲਾਵੋ ਕਿਉਂਕਿ ਜੋ ਇਹ ਪਹਿਲਾਂ ਪੀਲੇ ਗਾੜਾ ਦੁੱਧ ਬੱਚੇ ਨੂੰ ਕਈ ਮਾਰੂ ਬਿਮਾਰੀਆਂ ਤੋ ਬਚਾਉਂਦਾ ਹੈ ।

ਦੁੱਧ ਪਿਲਾਉਣ ਵਾਲੀ ਮਾਂ ਦਾ ਆਪਣੇ ਬੱਚੇ ਨਾਲ ਜਿਆਦਾ ਪਿਆਰ ਵੱਧਦਾ ਹੈ ਅਤੇ ਮਾਂ ਨੂੰ ਵੀ ਸਰੀਰਕ ਤੋਰ ਤੇ ਤੰਦਰੁਸਤ ਰੱਖਦਾ ਹੈ । ਉਹਨਾਂ ਦੱਸਿਆ ਕਿ 6 ਮਹੀਨੇ ਤੋਂ ਉਪਰੰਤ ਬੱਚੇ ਨੂੰ ਦੁੱਧ ਦੇ ਨਾਲ ਠੋਸ ਖੁਰਾਕ ਵੀ ਦਿੱਤੀ ਜਾ ਸਕਦੀ ਹੈ । ਇਸ ਮੋਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਿਖਿਅਕ ਸਮਗ੍ਰੀ ਦਾ ਪੈਫਲਿਟ ਵੀ ਜਾਰੀ ਕਰਕੇ ਹਾਜਰੀਨ ਵਿੱਚ ਵੰਡਿਆਂ ਗਿਆ । ਸੈਮੀਨਾਰ ਵਿੱਚ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਐਲ.ਐਚ ਵੀ ਸੁਰਿੰਦਰ ਵਾਲੀਆ ਕੇਵਲ ਕ੍ਰਿਸਨ ਅਨੀਤਾ ਲੁਥਰਾ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here