Saturday, October 24, 2026
Home Chandigarh ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਾਜਪਾ ਦੇ ਬੁਲਾਰਿਆਂ ਦੀ ਲਿਸਟ ਜਾਰੀ

ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਾਜਪਾ ਦੇ ਬੁਲਾਰਿਆਂ ਦੀ ਲਿਸਟ ਜਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ।  ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਾਜਪਾ ਦੇ ਬੁਲਾਰਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਬੁਲਾਰੇ ਨਿਯੁਕਤ ਕੀਤੇ ਹਨ। ਦੱਸ ਦਈਏ ਕਿ ਕਰਨਲ ਜੈਵੰਸ ਸਿੰਘ ਨੂੰ ਮੁੱਖ ਬੁਲਾਰੇ ਵੱਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਐਸ ਐਸ ਚੰਨੀ, ਪ੍ਰਿਤਪਾਲ ਸਿੰਘ ਬੱਲਿਆਵਾਲੀ, ਚੇਤਨ ਜੋਸ਼ੀ ਸਮੇਤ ਕਈਆਂ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

Advertisements

ਇਸ ਤੋਂ ਇਲਾਵਾ ਕੁੱਲ ਅੱਠ ਵਿਅਕਤੀਆਂ ਨੂੰ ਸੂਬੇ ਦੇ ਬੁਲਾਰੇ ਵੱਜੋ ਨਿਯੁਕਤ ਕੀਤਾ ਗਿਆ ਹੈ। 32 ਲੋਕਾਂ ਨੂੰ ਸਟੇਟ ਮੀਡੀਆ  ਪੈਨਲ ਦੀ ਸੂਚੀ ਵਿੱਚ ਥਾਂ ਮਿਲੀ ਹੈ। ਮੀਡੀਆ ਪ੍ਰਬੰਧਨ ਲਈ ਚਾਰ ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇੰਦਰਜੀਤ ਸਿੰਘ ਨੂੰ ਆਈ.ਟੀ. ਕਨਵੀਨਰ ਨਿਯੁਕਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here