ਇਮੀਗ੍ਰੇਸ਼ਨ ਸੈਟਰ ਨੇ ਔਰਤ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਦੀ ਮਾਰੀ ਠੱਗੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਟਰ ਪੰਕਜ। ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨਾਲ 20 ਲੱਖ 47 ਹਜ਼ਾਰ 819 ਰੁਪਏ ਦੀ ਠੱਗੀ ਕੀਤੀ ਗਈ ਹੈ। ਅਭਿਲਾਸ਼ਾ ਭਾਰਗਵ ਨੇ ਦੱਸਿਆ ਕਿ ਉਸਨੇ ਕੈਨੇਡਾ ਜਾਣਾ ਸੀ ਤਾਂ ਉਸਨੇ ਆਪਣਾ ਵੀਜ਼ਾ ਬਲੂ ਸੇਫਾਇਰ ਇਮੀਗ੍ਰੇਸ਼ਨ ਐਡ ਐਜੂਕੇਸ਼ਨਲ ਕੌਸਲੇਟ ਤੋਂ ਅਪਲਾਈ ਕਰਵਾਇਆ ਸੀ, ਤਾਂ ਇਸ ਦੌਰਾਨ ਮੁਲਜ਼ਮਾਂ ਨੇ ਉਹਨਾਂ ਕੋਲੋ 25 ਲੱਖ ਰੁਪਏ ਮੰਗੇ ਸਨ।

Advertisements

ਅਭਿਲਾਸ਼ਾ ਭਾਰਗਵ ਨੇ ਉੱਥੇ ਦੇ ਆਨਰ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਵੀਜ਼ਾ ਅਪਲਾਈ ਕਰਨ ਦੀ ਫੀਸ ਦੇ ਤੌਰ ਤੇ 20 ਲੱਖ 47 ਹਜ਼ਾਰ 819 ਰੁਪਏ ਦੇ ਦਿੱਤੇ।ਗੁਰਪ੍ਰੀਤ ਨੇ ਕਿਹਾ ਸੀ ਕਿ ਵੀਜ਼ਾ ਜਲਦੀ ਮੰਗਵਾ ਦਵਾਗੇ ਪਰ ਜਦੋ ਕੁੱਝ ਮਹੀਨਿਆਂ ਤੱਕ ਵੀਜ਼ਾ ਨਾਂ ਆਇਆ ਤਾਂ ਉਹਨਾਂ ਨੇ ਗੁਰਪ੍ਰੀਤ ਸਿੰਘ ਤੋ ਪੁੱਛਿਆ ਤਾਂ ਉਸਦਾ ਦਾ ਕੋਈ ਜਵਾਬ ਨਹੀ ਆਇਆ।

ਜਿਸ ਤੋ ਬਾਅਦ ਅਭਿਲਾਸ਼ਾ ਭਾਰਗਵ ਨੇ ਪੁਲਿਸ ਨੂੰ ਇਸ ਵਾਰੇ ਸਾਰੀ ਸੂਚਨਾ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here