ਸਰਕਾਰੀ ਗਊਸ਼ਾਲਾ ਲਈ ਦਾਨ ਦੇਣ ਲਈ ਕਿੳਆਰ ਕੋਡ ਹੁਣ ਸਰਕਾਰੀ ਦਫ਼ਤਰਾਂ ਵਿਚ ਪ੍ਰਦਰਸਿ਼ਤ ਹੋਣਗੇ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਫਾਜਿ਼ਲਕਾ ਜਿ਼ਲ੍ਹੇ ਦੀ ਸਰਕਾਰੀ ਗਊਸ਼ਾਲਾ (ਕੈਟਲ ਪੌਂਡ) ਬੇਸਹਾਰਾ ਗਾਂਵਾਂ ਦੀ ਸੰਭਾਲ ਲਈ ਸਲਾਘਾਯੋਗ ਉਪਰਾਲੇ ਕਰ ਰਿਹਾ ਹੈ। ਇੱਥੇ ਗਾਂਵਾਂ ਦੀ ਹੋਰ ਬਿਹਤਰ ਸੰਭਾਲ ਹੋ ਸਕੇ ਅਤੇ ਹੋਰ ਗਊਵੰਸ ਨੂੰ ਇੱਥੇ ਲਿਆਂਦਾ ਜਾ ਸਕੇ ਇਸ ਲਈ ਦਾਨੀ ਸੱਜਣਾ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸੇ ਲੜੀ ਵਿਚ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਗਊਸ਼ਾਲਾ ਦੇ ਬੈਕ ਖਾਤੇ ਦਾ ਕਿੳ ਆਰ ਕੋਡ ਹੁਣ ਸਰਕਾਰੀ ਦਫ਼ਤਰਾਂ ਅਤੇ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਂਵਾਂ ਤੇ ਵੀ ਪ੍ਰਦਰਸ਼ਤ ਕੀਤਾ ਜਾਵੇਗਾ।

Advertisements

ਕੇਅਰ ਟੇਕਰ ਸੋਨੂ ਕੁਮਾਰ ਨੇ ਦੱਸਿਆ ਕਿ ਇਸ ਕਿਉ ਆਰ ਕੋਡ ਦਾ ਸਟੈਂਡ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਵਿੰਦਰ ਸਿੰਘ ਅਰੋੜਾ ਨੂੰ ਭੇਂਟ ਕੀਤਾ ਗਿਆ। ਇਸਤੋਂ ਬਿਨ੍ਹਾਂ ਹੋਰਨਾਂ ਦਫ਼ਤਰਾਂ ਜਿਵੇਂ ਏਡੀਸੀ ਡੀ, ਡੀਡੀਪੀਓ, ਡੀਆਰਓ ਆਦਿ ਵਿਚ ਵੀ ਇਹ ਕਿਉ ਆਰ ਕੋਡ ਲਗਾਇਆ ਗਿਆ ਹੈ ਤਾਂ ਜ਼ੋ ਕੋਈ ਵੀ ਦਾਨੀ ਸੱਜਣ ਇਸ ਕਿੳ ਆਰ ਕੋਡ ਤੋਂ ਸਿੱਧੇ ਗਊ਼ਸਾਲਾ ਦੇ ਬੈਂਕ ਖਾਤੇ ਵਿਚ ਦਾਨ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਊਸ਼ਾਲਾ ਨੂੰ ਦਾਨ ਦੇਣ ਤਾਂ ਜ਼ੋ ਜਿਆਦਾ ਤੋਂ ਜਿਆਦਾ ਗਊਆਂ ਦੀ ਸੰਭਾਲ ਕੀਤੀ ਜਾ ਸਕੇ।

LEAVE A REPLY

Please enter your comment!
Please enter your name here